ਰਸੋਈਆ ਨਕਦੀ ਤੇ ਮੋਬਾਈਲ ਲੈ ਕੇ ਫ਼ਰਾਰ, ਮਾਮਲਾ ਦਰਜ
ਤਿੰਨ ਸਾਲ ਤੋਂ ਘਰ ’ਚ ਕੰਮ ਕਰ ਰਿਹਾ ਰਸੋਈਆ ਨਗਦੀ ਤੇ ਮੋਬਾਇਲ ਲੈ ਕੇ ਫਰਾਰ
Publish Date: Fri, 06 Feb 2026 06:25 PM (IST)
Updated Date: Fri, 06 Feb 2026 06:29 PM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਥਾਣਾ ਬਾਰਾਦਰੀ ਦੀ ਹੱਦ ’ਚ ਪੈਂਦੇ ਨਿਊ ਰਜਿੰਦਰ ਨਗਰ ’ਚ ਸਥਿਤ ਇਕ ਕੋਠੀ ’ਚ ਪਿਛਲੇ ਤਿੰਨ ਸਾਲ ਤੋਂ ਰਸੋਈਏ ਦਾ ਕੰਮ ਕਰ ਰਿਹਾ ਨੌਜਵਾਨ ਘਰ ਦੇ ਮਾਲਕ ਦੀ ਅਲਮਾਰੀ ’ਚੋਂ ਇਕ ਲੱਖ ਰੁਪਏ ਨਕਦ ਤੇ ਮੋਬਾਈਲ ਫੋਨ ਕੱਢ ਕੇ ਫਰਾਰ ਹੋ ਗਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਾਜੇਸ਼ ਮੇਅਰ ਵਾਸੀ ਨਿਊ ਰਜਿੰਦਰ ਨਗਰ ਨੇ ਦੱਸਿਆ ਕਿ ਨਿਤੀਸ਼ ਕੁਮਾਰ ਵਾਸੀ ਯੂਪੀ ਪਿਛਲੇ ਤਿੰਨ ਸਾਲ ਤੋਂ ਉਨ੍ਹਾਂ ਦੇ ਘਰ ’ਚ ਰਸੋਈਏ ਦਾ ਕੰਮ ਕਰ ਰਿਹਾ ਹੈ। ਬੀਤੇ ਦਿਨੀ ਜਦ ਉਹ ਸਵੇਰੇ ਉੱਠੇ ਤਾਂ ਦੇਖਿਆ ਕਿ ਘਰ ਦੀ ਅਲਮਾਰੀ ’ਚੋਂ 1 ਲੱਖ ਰੁਪਏ ਤੇ ਇਕ ਮਹਿੰਗਾ ਮੋਬਾਇਲ ਗਾਇਬ ਸੀ। ਜਦ ਉਨ੍ਹਾਂ ਨੇ ਨਿਤੀਸ਼ ਦੇ ਕਮਰੇ ’ਚ ਜਾ ਕੇ ਦੇਖਿਆ ਤਾਂ ਨਾ ਤਾਂ ਉਹ ਕਮਰੇ ’ਚ ਸੀ ਤੇ ਨਾ ਹੀ ਕੋਈ ਸਾਮਾਨ ਉਥੇ ਪਿਆ ਸੀ। ਕਾਫੀ ਭਾਲ ਕਰਨ ’ਤੇ ਉਹ ਨਹੀਂ ਲੱਭਿਆ। ਉਨ੍ਹਾਂ ਨੇ ਨਿਤੀਸ਼ ਦੇ ਜਾਣ-ਪਛਾਣ ਵਾਲੇ ਕੋਲੋਂ ਵੀ ਉਸ ਬਾਰੇ ਪਤਾ ਕੀਤਾ ਪਰ ਉਨ੍ਹਾਂ ਨੂੰ ਵੀ ਉਸ ਬਾਰੇ ਕੁਝ ਪਤਾ ਨਹੀਂ ਸੀ। ਘਟਨਾ ਦੀ ਸੂਚਨਾ ਥਾਣਾ ਬਾਰਾਦਰੀ ਦੀ ਪੁਲਿਸ ਨੂੰ ਦਿੱਤੀ ਗਈ ਤਾਂ ਮੌਕੇ ਤੇ ਏਐੱਸਆਈ ਸੁਖਦੀਪ ਸਿੰਘ ਪੁੱਜੇ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਨਿਤੀਸ਼ ਕੁਮਾਰ ਖਿਲਾਫ ਧਾਰਾ 306 ਬੀਐੱਨਐੱਸ ਤਹਿਤ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ।