ਰਾਣਾ ਦੀ ਅਗਵਾਈ ਹੇਠ ਭਾਜਪਾਈਆਂ ਦਾ ਕਾਫਲਾ ਜਲੰਧਰ ਰਵਾਨਾ
ਰਾਣਾ ਦੀ ਅਗਵਾਈ ਹੇਠ ਭਾਜਪਾ ਵਰਕਰਾਂ ਦਾ ਕਾਫਲਾ ਜਲੰਧਰ ਰਵਾਨਾ
Publish Date: Thu, 08 Jan 2026 07:04 PM (IST)
Updated Date: Fri, 09 Jan 2026 04:09 AM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਲੋਕਾਂ ਨੂੰ ਕੇਂਦਰ ਦੀ ਜੀ ਰਾਮ ਜੀ ਸਕੀਮ ਦਾ ਲਾਭ ਦੱਸਣ ਲਈ ਭਾਰਤੀ ਜਨਤਾ ਪਾਰਟੀ ਵੱਲੋਂ ਜਲੰਧਰ ’ਚ ਕੀਤੀ ਇਕੱਤਰਤਾ ’ਚ ਸ਼ਾਮਲ ਹੋਣ ਲਈ ਹਲਕਾ ਸ਼ਾਹਕੋਟ ਕੈਂਪ ਇੰਚਾਰਜ ਰਾਣਾ ਹਰਦੀਪ ਸਿੰਘ ਦੀ ਅਗਵਾਈ ਹੇਠ ਵੱਡੀ ਗਿਣਤੀ ’ਚ ਪਾਰਟੀ ਵਰਕਰਾਂ ਦਾ ਵਿਸ਼ਾਲ ਕਾਫਲਾ ਰਵਾਨਾ ਹੋਇਆ। ਰਵਾਨਾ ਹੋਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਲਕਾ ਇੰਚਾਰਜ ਰਾਣਾ ਹਰਦੀਪ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਪਿੰਡਾਂ ’ਚ ਰਹਿਣ ਵਾਲੇ ਲੋਕਾਂ ਲਈ ਵਿਕਸਿਤ ਭਾਰਤ ਗਾਰੰਟੀ ਰੁਜ਼ਗਾਰ ਐਂਡ ਆਜੀਵੀਕਾ ਮਿਸ਼ਨ (ਗ੍ਰਾਮੀਣ) ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਸਕੀਮ ਦਾ ਮਕਸਦ ਉਨ੍ਹਾਂ ਲੋਕਾਂ ਨੂੰ ਰੁਜ਼ਗਾਰ ਤੇ ਬੇਰੁਜ਼ਗਾਰੀ ਭੱਤਾ ਮੁਹੱਈਆ ਕਰਵਾਉਣਾ ਹੈ, ਜਿਨ੍ਹਾਂ ਨੂੰ ਮਨਰੇਗਾ ਸਕੀਮ ਅਧੀਨ ਨਾ ਤਾਂ ਰੁਜ਼ਗਾਰ ਮਿਲ ਰਿਹਾ ਸੀ ਅਤੇ ਨਾ ਹੀ ਪੈਸਾ। ਰਾਣਾ ਹਰਦੀਪ ਸਿੰਘ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਤੇ ਕਾਂਗਰਸ ਤੇ ਵਰ੍ਹਦਿਆਂ ਕਿਹਾ ਕਿ ਇਨ੍ਹਾਂ ਪਾਰਟੀਆਂ ਦੀਆਂ ਨੀਤੀਆਂ ਗਰੀਬ ਮਾਰੂ ਤੇ ਮਜ਼ਦੂਰ ਵਿਰੋਧੀ ਹਨ। ਸਮਾਗਮ ’ਚ ਸੂਬਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਵਰਕਰਾਂ ਨੂੰ ਲਾਮਬੰਦ ਕੀਤਾ ਗਿਆ ਅਤੇ ਵਿਰੋਧੀਆਂ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਪਰਦਾਫਾਸ਼ ਕੀਤਾ ਗਿਆ। ਇਸ ਮੌਕੇ ਸੀਨੀਅਰ ਭਾਜਪਾ ਆਗੂ ਰਵੀਸ਼ ਗੋਇਲ, ਸਾਬਕਾ ਐੱਮਸੀ ਹਰਦੇਵ ਸਿੰਘ ਪੀਟਾ, ਸਾਬਕਾ ਐੱਮਸੀ ਕਮਲ ਨਾਹਰ, ਅੰਮ੍ਰਿਤਪਾਲ ਸਿੰਘ ਜੋਨਾ, ਅਕਾਸ਼ਦੀਪ ਉੱਪਲ, ਸ਼ਰਨਜੀਤ ਸਿੰਘ ਸਾਬ ਸਮੇਤ ਭਾਜਪਾ ਵਰਕਰ ਹਾਜ਼ਰ ਸਨ।