ਸਿਲੰਡਰਾਂ ਦੀ ਬੁਕਿੰਗ ਨਾ ਹੋਣ ਕਰਕੇ ਖਪਤਕਾਰ ਪਰੇਸ਼ਾਨ : ਸੰਧੂ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ
Publish Date: Fri, 13 Mar 2026 06:31 PM (IST)
Updated Date: Fri, 13 Mar 2026 06:33 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ : ਫਿਲੌਰ : ਰਸੋਈ ਗੈਸ ਸਿਲੰਡਰਾਂ ਸਪਲਾਈ ਦੀ ਕਿੱਲਤ ਲੈ ਕੇ ਆਨਲਾਈਨ ਬੁਕਿੰਗ ਨਾ ਹੋਣ ਕਰਕੇ ਗੈਸ ਏਜੰਸੀਆਂ ’ਚ ਪਹੁੰਚਣ ਲੱਗੇ, ਜਿਸ ਨਾਲ ਲੰਬੀਆਂ ਲਾਈਨਾਂ ਦੇਖਣ ਨੂੰ ਮਿਲਦੀਆਂ ਹਨ। ਏਜੰਸੀਆਂ ਦੇ ਮਾਲਕ ਤੇ ਕਰਿੰਦੇ ਸਰਵਰ ਡਾਊਨ ਹੋਣ ਦੀ ਸਮੱਸਿਆ ਤਾਂ ਕਦੇ ਕੰਪਨੀ ਪੱਧਰ ’ਤੇ ਆਨਲਾਈਨ ਬੁਕਿੰਗ ਨਾ ਹੋਣ ਕਾਰਨ ਦੱਸ ਰਹੇ ਹਨ•। ਇਸ ਮੌਕੇ ਰਸੋਈ ਗੈਸ ਖਪਤਕਾਰ ਨੇ ਕਿਹਾ ਕਿ ਪ੍ਰਸ਼ਾਸਨ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਗੈਸ ਦੀ ਕੋਈ ਸਮੱਸਿਆ ਨਹੀ ਆਵੇਗੀ ਪਰ ਪਰ ਹੁਣ ਖਪਤਕਾਰਾਂ ਆਪਣੇ ਘਰੇਲੂ ਕੰਮ ਤੇ ਦਿਹਾੜੀ ਛੱਡ ਕੇ ਗੈਸ ਏਜੰਸੀਆਂ ਆ ਕੇ ਖੱਜਲ ਖੁਆਰ ਹੋ ਕੇ ਮੁੜਨਾ ਪੈਂਦਾ ਹੈ। ਇਸ ਮੌਕੇ ਰਜਿੰਦਰ ਸੰਧੂ ਸੀਨੀਅਰ ਕਾਂਗਰਸੀ ਆਗੂ, ਲੋਕ ਇਨਸਾਫ ਮੰਚ ਦੇ ਪੰਜਾਬ ਦੇ ਪ੍ਰਧਾਨ ਜਰਨੈਲ ਫਿਲੌਰ, ਮਾਸਟਰ ਹੰਸਰਾਜ, ਹਰਜੀਤ ਸਿੰਘ ਢੇਸੀ, ਸੁਰਿੰਦਰਪਾਲ ਸਿੰਘ ਢੇਸੀ, ਜਥੇਦਾਰ ਮਹਾ ਸਿੰਘ ਰਸੂਲਪੁਰ, ਜਥੇਦਾਰ ਅਮਰਜੀਤ ਸਿੰਘ ਕਟਾਣਾ ਨੇ ਸਬੰਧਤ ਵਿਭਾਗ ਕੋਲੋਂ ਮੰਗ ਕੀਤੀ ਕਿ ਆਮ ਲੋਕਾਂ ਜੋ ਸਮੱਸਿਆ ਆ ਰਹੀ ਆ ਜਲਦ ਤੋਂ ਜਲਦ ਹੱਲ ਕੀਤੀ ਜਾਵੇ। ਜਦੋਂ ਇਸ ਸਬੰਧੀ ਕਰਤਾਰ ਗੈਸ ਸਰਵਿਸ ਦੇ ਸੰਚਾਲਕ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਹੁਣ ਸਰਵਰ ਚੱਲ ਪਿਆ ਹੈ, ਜਿਨ੍ਹਾਂ ਖਪਤਕਾਰਾਂ ਦੇ 25 ਦਿਨ ਸਿਲੰਡਰ ਭਰਵਾਏ ਸਨ, ਉਹ ਫੋਨ ’ਤੇ ਆਨਲਾਈਨ ਬੁਕਿੰਗ ਕਰਵਾ ਕੇ ਲੈ ਸਕਦੇ ਹੋ ਜੇ ਨਹੀਂ ਹੁੰਦਾ ਏਜੰਸੀ ਆ ਕੇ ਬੁੱਕ ਕਰਵਾ ਕੇ ਸਿਲੰਡਰ ਲੈ ਜਾ ਸਕਦੇ ਹਨ।