ਇਮਾਨਦਾਰ ਉਮੀਦਵਾਰਾਂ ਨੂੰ ਚੋਣ ਮੈਦਾਨ ’ਚ ਉਤਾਰਾਂਗੇ : ਰਜਿੰਦਰ ਸਿੰਘ
ਨਗਰ ਕੌਂਸਲ ਚੋਣਾਂ ਸਬੰਧੀ ਕਾਂਗਰਸੀਆਂ ਕੀਤੀ ਇਕੱਤਰਤਾ
Publish Date: Mon, 20 Apr 2026 08:01 PM (IST)
Updated Date: Mon, 20 Apr 2026 08:03 PM (IST)
ਵਰਿੰਦਰ ਲਵਲੀ, ਪੰਜਾਬੀ ਜਾਗਰਣ, ਕਰਤਾਰਪੁਰ : ਆਗਾਮੀ ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਕਰਤਾਰਪੁਰ ’ਚ ਕਾਂਗਰਸ ਪਾਰਟੀ ਦੀ ਇਕ ਵਿਸ਼ੇਸ਼ ਮੀਟਿੰਗ ਹਲਕਾ ਇੰਚਾਰਜ ਸਾਬਕਾ ਐੱਸਐੱਸਪੀ ਰਜਿੰਦਰ ਸਿੰਘ ਦੀ ਦੇਖਰੇਖ ਹੇਠ ਕੀਤੀ ਗਈ। ਇਸ ਦੌਰਾਨ ਚੋਣਾਂ ਦੀ ਰਣਨੀਤੀ ਉਲੀਕਣ ਦੇ ਨਾਲ-ਨਾਲ ਚੋਣ ਲੜਨ ਦੇ ਚਾਹਵਾਨ ਉਮੀਦਵਾਰਾਂ ਦੇ ਨਾਵਾਂ ਤੇ ਉਨ੍ਹਾਂ ਦੀ ਮਜ਼ਬੂਤ ਦਾਅਵੇਦਾਰੀ ਬਾਰੇ ਵਿਸਥਾਰ ’ਚ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਰਜਿੰਦਰ ਸਿੰਘ ਨੇ ਕਿਹਾ ਕਿ ਸਾਡਾ ਮੁੱਖ ਟੀਚਾ ਅਜਿਹੇ ਉਮੀਦਵਾਰਾਂ ਨੂੰ ਚੋਣ ਮੈਦਾਨ ’ਚ ਉਤਾਰਨਾ ਹੈ ਜੋ ਇਮਾਨਦਾਰ ਹੋਣ ਤੇ ਲੋਕਾਂ ਦੀ ਸੇਵਾ ਲਈ ਹਮੇਸ਼ਾ ਤਤਪਰ ਰਹਿਣ। ਇਸ ਲਈ ਸਾਰੇ ਸਾਥੀ ਇਕਜੁੱਟ ਹੋ ਕੇ ਪਾਰਟੀ ਦੀਆਂ ਲੋਕ-ਪੱਖੀ ਨੀਤੀਆਂ ਨੂੰ ਘਰ-ਘਰ ਪਹੁੰਚਾਈਏ ਤੇ ਕਰਤਾਰਪੁਰ ਦੇ ਸਰਬਪੱਖੀ ਵਿਕਾਸ ਲਈ ਇਕ ਮਜ਼ਬੂਤ ਟੀਮ ਤਿਆਰ ਕਰਕੇ ਕਰਤਾਰਪੁਰ ਦੀ ਖੁਸ਼ਹਾਲੀ ਲਈ ਬਿਹਤਰ ਕੰਮ ਕਰੀਏ। ਇਸ ਮੌਕੇ ਕਾਂਗਰਸ ਹਲਕਾ ਇੰਚਾਰਜ ਸਾਬਕਾ ਐੱਸਐੱਸਪੀ ਰਜਿੰਦਰ ਸਿੰਘ,ਕੌਂਸਲਰ ਬਾਲ ਮੁਕੰਦ ਬਾਲੀ, ਹੀਰਾ ਲਾਲ ਖੋਸਲਾ, ਜੱਸੀ ਭੁੱਲਰ, ਅਰਵਿੰਦ ਢੰਡਾ, ਨਰੇਸ਼ ਕੁਮਾਰ ਗੋਰਾ, ਰੇਨੂ ਸੇਠ, ਹਰਬੰਸ ਕੌਰ, ਸ਼ਕਤੀ ਕੁਮਾਰ, ਬ੍ਰਿਜ ਲਾਲ ਪਾਲ, ਰਾਜਪਾਲ ਰਾਜਾ, ਬੂਟਾ ਸਿੰਘ, ਰਾਜੀਵ ਢੰਡਾ, ਪੱਪੂ ਜੰਗ, ਮਨੋਜ ਕੁਮਾਰ ਫੌਜੀ, ਵਰਿੰਦਰ ਕੁਮਾਰ ਬਿੰਦੂ, ਬੰਕੇ ਲਾਲ, ਪ੍ਰਵੀਨ ਪਾਲ ਆਦਿ ਮੌਜੂਦ ਸੀ।