ਕਾਂਗਰਸੀ ਆਗੂ ਸੋਮੀ ਨੂੰ ਸਦਮਾ, ਭਰਾ ਦਾ ਦੇਹਾਂਤ
ਕਾਂਗਰਸੀ ਆਗੂ ਸੋਮ ਦੱਤ ਸੋਮੀ ਨੂੰ ਸਦਮਾ, ਭਰਾ ਦਾ ਦੇਹਾਂਤ
Publish Date: Wed, 25 Mar 2026 06:20 PM (IST)
Updated Date: Wed, 25 Mar 2026 06:22 PM (IST)
ਹਰਜਿੰਦਰ ਸਿੰਘ ਖਾਨਪੁਰ, ਪੰਜਾਬੀ ਜਾਗਰਣ, ਅੱਪਰਾ : ਕਸਬਾ ਅੱਪਰਾ ਤੋਂ ਉੱਘੇ ਕਾਂਗਰਸੀ ਆਗੂ ਤੇ ਕੋ-ਚੇਅਰਮੈਨ ਐੱਸਸੀ ਡਿਪਾਰਟਮੈਂਟ ਜ਼ਿਲ੍ਹਾ ਜਲੰਧਰ ਕਾਂਗਰਸ (ਦਿਹਾਤੀ) ਨੂੰ ਉਸ ਸਮੇਂ ਡੂੰਘਾ ਸਦਮਾ ਲੱਗਾ, ਜਦੋਂ ਬੀਤੇ ਦਿਨ ਉਨਾਂ ਦੇ ਭਰਾ ਰਾਜ ਸਹੋਤਾ ਦੀ ਬੇਵਕਤੀ ਮੌਤ ਹੋ ਗਈ। ਉਨ੍ਹਾਂ ਦੀ ਬੇਵਕਤੀ ਮੌਤ 'ਤੇ ਇਲਾਕੇ ਦੀਆਂ ਵੱਖ-ਵੱਖ ਰਾਜਨੀਤਿਕ ਪਾਰਟੀਆਂ, ਸਮਾਜ ਸੈਵੀ ਸੰਸਥਾਵਾਂ, ਇਲਾਕੇ ਭਰ ਦੇ ਸਰਪੰਚਾਂ, ਪੰਚਾਂ ਤੇ ਨੰਬਰਦਾਰਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਵੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਰਾਜ ਸਹੋਤਾ ਨਮਿਤ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦਾ ਭੋਗ 'ਤੇ ਅੰਤਿਮ ਅਰਦਾਸ 29 ਮਾਰਚ ਨੂੰ ਗੁਰੂਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਮੁਹੱਲਾ ਟਿੱਬੇ ਵਾਲਾ ਮੰਡੀ ਰੋਡ ਅੱਪਰਾ ’ਚ ਸਵੇਰੇ 11 ਵਜੇ ਤੋਂ ਲੈ ਕੇ ਇਕ ਵਜੇ ਤੱਕ ਹੋਵੇਗੀ।