ਬਲਾਕ ਪ੍ਰਧਾਨ ਬਣਨ ’ਤੇ ਚੱਠਾ ਨੂੰ ਦਿੱਤੀਆਂ ਵਧਾਈਆਂ
ਬਲਾਕ ਪ੍ਰਧਾਨ ਬਣਨ ‘ਤੇ ਚੱਠਾ ਨੂੰ ਦਿੱਤੀਆਂ ਵਧਾਈਆਂ
Publish Date: Thu, 16 Apr 2026 08:20 PM (IST)
Updated Date: Thu, 16 Apr 2026 08:24 PM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਪੰਜਾਬ ਕਾਂਗਰਸ ਵੱਲੋਂ ਬਲਾਕ ਤੇ ਸ਼ਹਿਰੀ ਕਾਂਗਰਸ ਕਮੇਟੀਆਂ ਦੇ ਪ੍ਰਧਾਨਾਂ ਦੀ ਜਾਰੀ ਕੀਤੀ ਸੂਚੀ ਵਿਚ ਮਾਰਕੀਟ ਕਮੇਟੀ ਸ਼ਾਹਕੋਟ ਦੇ ਸਾਬਕਾ ਚੇਅਰਮੈਨ ਸੁਰਿੰਦਰਜੀਤ ਸਿੰਘ ਚੱਠਾ ਨੂੰ ਲਗਾਤਾਰ ਦੂਜੀ ਵਾਰ ਬਲਾਕ ਕਾਂਗਰਸ ਕਮੇਟੀ ਸ਼ਾਹਕੋਟ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸਰਗਰਮ ਆਗੂ ਲਛਮਣ ਸੋਬਤੀ ਦੀਆਂ ਵੀ ਪਾਰਟੀ ਪ੍ਰਤੀ ਵਧੀਆ ਸੇਵਾਵਾਂ ਨੂੰ ਦੇਖਦਿਆਂ ਸ਼ਹਿਰੀ ਪ੍ਰਧਾਨ ਬਣਾਇਆ ਗਿਆ ਹੈ। ਇਸ ਨਿਯੁਕਤੀ ਉਪਰੰਤ ਦੋਵਾਂ ਆਗੂਆਂ ਨੂੰ ਪਾਰਟੀ ਆਗੂਆਂ, ਵਰਕਰਾਂ ਤੇ ਸ਼ਹਿਰ ਵਾਸੀਆਂ ਵੱਲੋਂ ਵਧਾਈ ਮਿਲ ਰਹੀਆਂ ਹਨ। ਨਵ-ਨਿਯੁਕਤ ਬਲਾਕ ਪ੍ਰਧਾਨ ਸੁਰਿੰਦਰਜੀਤ ਸਿੰਘ ਚੱਠਾ ਤੇ ਸ਼ਹਿਰੀ ਪ੍ਰਧਾਨ ਲਛਮਣ ਸੋਬਤੀ ਨੇ ਕਿਹਾ ਕਿ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਸੌਪੀ ਗਈ ਹੈ, ਉਹ ਉਸ ਨੂੰ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਉਨ੍ਹਾਂ ਨਿਯੁਕਤੀ ਲਈ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਜਨਰਲ ਸਕੱਤਰ ਕੈਪਟਨ ਸੰਦੀਪ ਸਿੰਘ ਸੰਧੂ, ਸਾਬਕਾ ਮੁੱਖ ਮੰਤਰੀ ਤੇ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ, ਹਲਕਾ ਵਿਧਾਇਕ ਤੇ ਜ਼ਿਲ੍ਹਾ ਪ੍ਰਧਾਨ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਤੇ ਸਮੁੱਚੀ ਹਾਈਕਮਾਂਡ ਦਾ ਧੰਨਵਾਦ ਕੀਤਾ। ਇਸ ਮੌਕੇ ਵਧਾਈਆਂ ਦੇਣ ਵਾਲਿਆਂ ਵਿਚ ਨਗਰ ਪੰਚਾਇਤ ਪ੍ਰਧਾਨ ਗੁਲਜ਼ਾਰ ਸਿੰਘ ਥਿੰਦ, ਸਾਬਕਾ ਪ੍ਰਧਾਨ ਪਵਨ ਪੁਰੀ, ਸੁਖਦੀਪ ਸਿੰਘ ਸੋਨੂੰ ਕੰਗ ਪੀਏ, ਸੀਨੀਅਰ ਕਾਂਗਰਸੀ ਆਗੂ ਟਿੰਪੀ ਕੁਮਰਾ, ਖੁਸ਼ਦੀਪ ਸਿੰਘ ਧੰਜੂ, ਕੁਲਬੀਰ ਸਿੰਘ ਧੰਜੂ, ਜਗਤਾਰ ਸਿੰਘ ਤਾਰੀ ਖਾਲਸਾ, ਤਰਲੋਕ ਸਿੰਘ ਰੂਪਰਾ ਪ੍ਰਧਾਨ, ਸੀਨੀਅਰ ਕਾਂਗਰਸੀ ਆਗੂ ਰਾਜੇਸ਼ ਗੁਪਤਾ, ਪਵਨ ਅਗਰਵਾਲ ਸਾਬਕਾ ਐੱਮਸੀ, ਕੁਲਜੀਤ ਰਾਣੀ ਵਾਈਸ ਪ੍ਰਧਾਨ, ਪਰਮਜੀਤ ਕੌਰ ਬਜਾਜ, ਜਸਵਿੰਦਰ ਗਿੱਲ, ਰੁਚੀ ਅਗਰਵਾਲ, ਕਰੁਣਾ ਜਿੰਦਲ, ਵੰਦਨਾ ਮਿੱਤਲ, ਸਵੀਨਾ ਕੁਮਰਾ (ਸਾਰੇ) ਐੱਮਸੀ, ਗਗਨ ਜਿੰਦਲ, ਮਨਜੀਤ ਸਿੰਘ ਸੱਤਾ ਟਰਾਂਸਪੋਰਟਰ, ਬੰਟੀ ਬੱਠਲਾ, ਅਮਨਦੀਪ ਸੈਦਪੁਰੀ, ਗੁਰਪ੍ਰੀਤ ਬੱਬੂ, ਡਾ. ਅਰਵਿੰਦਰ ਸਿੰਘ ਰੂਪਰਾ ਸਾਬਕਾ ਐੱਮਸੀ, ਸੌਰਭ ਸੋਬਤੀ, ਰੋਮੀ ਗਿੱਲ ਸਾਬਕਾ ਐੱਮਸੀ, ਡਾ. ਸੁਰਿੰਦਰ ਭੱਟੀ, ਬੌਬੀ ਪਠਾਣੀਆ, ਪਰਮਿੰਦਰ ਮੈਸਨ, ਸੰਦੀਪ ਪੁਰੀ, ਰਾਜੀਵ ਪੁਰੀ, ਨਵੀਨ ਅਰੋੜਾ, ਮੋਹਿਤ ਜਿੰਦਲ, ਰਾਮ ਸੋਬਤੀ, ਕਪਿਲ ਗੋਇਲ ਸਮੇਤ ਵੱਡੀ ਗਿਣਤੀ ‘ਚ ਆਗੂ ਸ਼ਾਮਲ ਹਨ।