ਜਲੰਧਰ-ਪਠਾਨਕੋਟ ਹਾਈਵੇਅ 'ਤੇ ਮਚਿਆ ਹੜਕੰਪ, ਆਲੂਆਂ ਨਾਲ ਲੱਦੀ ਟਰਾਲੀ ਸੜਕ ਵਿਚਾਲੇ ਪਲਟੀ; ਜਾਨੀ ਨੁਕਸਾਨ ਤੋਂ ਬਚਾਅ
ਸੜਕ ਵਿਚਕਾਰ ਖਿਲਰੀਆਂ ਹੋਈਆਂ ਆਲੂਆਂ ਦੀਆਂ ਬੋਰੀਆਂ ਨੂੰ ਟਰੈਕਟਰ ਟਰਾਲੀ ਮਾਲਕ ਵੱਲੋਂ ਲੇਬਰ ਦਾ ਪ੍ਰਬੰਧ ਕਰਵਾ ਕਿ ਕਿਸੇ ਦੂਸਰੇ ਟਰੈਕਟਰ ਟਰਾਲੀ ਵਿੱਚ ਲੋਡ ਕਰਵਾਇਆ। ਇਸ ਹਾਦਸੇ ਦੌਰਾਨ ਜੋ ਆਲੂ ਰੋਡ ਉੱਪਰ ਖਿਲਰ ਗਏ ਸਨ ਉਨਾਂ ਨੂੰ ਸੜਕ ਸੁਰੱਖਿਆ ਫੋਰਸ ਦੀ ਟੀਮ ਵੱਲੋਂ ਜੇਸੀਬੀ ਦੀ ਮਦਦ ਨਾਲ ਸਾਈਡ ਤੇ ਕਰਵਾਇਆ ਗਿਆ
Publish Date: Sun, 11 Jan 2026 03:30 PM (IST)
Updated Date: Sun, 11 Jan 2026 03:40 PM (IST)
ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਆਲੂਆਂ ਨਾਲ ਲੱਦੀ ਟਰੈਕਟਰ ਟਰਾਲੀ ਪਲਟਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਿਸ ਵਿੱਚ ਕੋਈ ਵੀ ਜਾਨੀ ਨੁਕਸਾਨ ਹੋਣ ਤੋਂ ਬਚਾ ਰਿਹਾ।
ਹਾਦਸੇ ਦੀ ਜਾਣਕਾਰੀ ਦਿੰਦੇ ਹੋਏ ਸੜਕ ਸੁਰੱਖਿਆ ਫੋਰਸ ਦੇ ਕਰਮਚਾਰੀਆਂ ਨੇ ਦੱਸਿਆ ਕਿ ਦੇਰ ਸ਼ਾਮ ਉਨ੍ਹਾਂ ਦੀ ਟੀਮ ਨੂੰ ਰਾਹਗੀਰ ਤੋਂ ਸੂਚਨਾ ਪ੍ਰਾਪਤ ਹੋਈ ਕੀ ਇੱਕ ਆਲੂਆਂ ਨਾਲ ਲੱਦੀ ਹੋਈ ਟਰੈਕਟਰ ਟਰਾਲੀ ਜੋ ਕਿ ਜਲੰਧਰ ਤੋਂ ਪਠਾਨਕੋਟ ਵਾਲੀ ਸਾਈਡ ਨੂੰ ਜਾ ਰਿਹਾ ਸੀ ਜਿਸਨੂੰ ਜਹਾਂਗੀਰ ਪੁੱਤਰ ਅਲਮਾਰੀ ਵਾਸੀ ਕਰਤਾਰਪੁਰ ਚਲਾ ਰਿਹਾ ਸੀ ਨੂੰ ਕਿਸੇ ਅਣਪਛਾਤੇ ਵਾਹਨ ਵੱਲੋਂ ਸਾਈਡ ਮਾਰੇ ਜਾਣ ਕਾਰਨ ਟਰੈਕਟਰ-ਟਰਾਲੀ ਸੜਕ ਵਿਚਕਾਰ ਪਲਟ ਗਿਆ। ਇਸ ਦੌਰਾਨ ਟਰਾਲੀ ਵਿੱਚ ਲੱਦੇ ਆਲੂਆਂ ਦੀਆਂ ਬੋਰੀਆਂ ਸੜਕ ਵਿਚਕਾਰ ਖਿਲਰ ਗਈਆਂ ਪਰ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ।
ਸੜਕ ਵਿਚਕਾਰ ਖਿਲਰੀਆਂ ਹੋਈਆਂ ਆਲੂਆਂ ਦੀਆਂ ਬੋਰੀਆਂ ਨੂੰ ਟਰੈਕਟਰ ਟਰਾਲੀ ਮਾਲਕ ਵੱਲੋਂ ਲੇਬਰ ਦਾ ਪ੍ਰਬੰਧ ਕਰਵਾ ਕਿ ਕਿਸੇ ਦੂਸਰੇ ਟਰੈਕਟਰ ਟਰਾਲੀ ਵਿੱਚ ਲੋਡ ਕਰਵਾਇਆ। ਇਸ ਹਾਦਸੇ ਦੌਰਾਨ ਜੋ ਆਲੂ ਰੋਡ ਉੱਪਰ ਖਿਲਰ ਗਏ ਸਨ ਉਨਾਂ ਨੂੰ ਸੜਕ ਸੁਰੱਖਿਆ ਫੋਰਸ ਦੀ ਟੀਮ ਵੱਲੋਂ ਜੇਸੀਬੀ ਦੀ ਮਦਦ ਨਾਲ ਸਾਈਡ ਤੇ ਕਰਵਾਇਆ ਗਿਆ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ, ਉਪਰੰਤ ਰੋਡ ਕਲੀਅਰ ਕਰਵਾ ਕੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਇਆ ਗਿਆ।