ਕਾਨਫਰੰਸ ਨੇ ਏਆਈ-ਸੰਚਾਲਿਤ ਸਿੱਖਿਆ ਕ੍ਰਾਂਤੀ ਲਈ ਰੋਡਮੈਪ ਕੀਤਾ ਤਿਆਰ : ਡਾ. ਮਿੱਤਲ
ਕਾਨਫਰੰਸ ਨੇ ਏਆਈ-ਸੰਚਾਲਿਤ ਸਿੱਖਿਆ ਕ੍ਰਾਂਤੀ ਲਈ ਰੋਡਮੈਪ ਕੀਤਾ ਤਿਆਰ-ਡਾ. ਮਿੱਤਲ
Publish Date: Sat, 03 Jan 2026 07:12 PM (IST)
Updated Date: Sun, 04 Jan 2026 04:12 AM (IST)

ਐਲਪੀਯੂ ’ਚ ‘ਸ਼ੇਅਰ ਦਿ ਵਿਜ਼ਨ’ ’ਤੇ ਕਰਵਾਈ 24ਵੀਂ ਸਾਲਾਨਾ ਕਾਨਫਰੰਸ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ’ਚ 24ਵੀਂ ਸਾਲਾਨਾ ਦੋ-ਰੋਜ਼ਾ ਸਾਲਾਨਾ ਕਾਨਫਰੰਸ ਸਨਿਧਿਆ 2025 ‘ਸ਼ੇਅਰ ਦਿ ਵਿਜ਼ਨ’ ਵਿਸ਼ੇ ’ਤੇ ਕਰਵਾਈ ਗਈ। ਇਸ ’ਚ 5,500 ਤੋਂ ਵੱਧ ਐੱਲਪੀਯੂ ਸਟਾਫ ਤੇ ਫੈਕਲਟੀ ਮੈਂਬਰ ਆਪਣੀ ਸਮੂਹਿਕ ਯਾਤਰਾ ’ਤੇ ਪ੍ਰਤੀਬਿੰਬਤ ਕਰਨ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਵੱਲੋਂ ਸੰਚਾਲਿਤ ਇਨਕਲਾਬੀ ਭਵਿੱਖ ਲਈ ਮੰਚ ਤਿਆਰ ਕਰਨ ਲਈ ਇਕੱਠੇ ਹੋਏ। ਇਸ ਪ੍ਰੋਗਰਾਮ ਨੇ ਐੱਲਪੀਯੂ ਦੀ ਸ਼ਾਨਦਾਰ ਯਾਤਰਾ ਦਾ ਜਸ਼ਨ ਮਨਾਇਆ, ਜਿਸ ’ਚ 300 ਤੋਂ ਵੱਧ ਸਟਾਫ ਮੈਂਬਰਾਂ ਨੂੰ ਉਨ੍ਹਾਂ ਦੀ 25 ਸਾਲਾਂ ਦੀ ਸ਼ਾਨਦਾਰ ਸੇਵਾ ਲਈ ਸਨਮਾਨਿਤ ਕੀਤਾ ਗਿਆ। ਸਨਮਾਨਿਤ ਕੀਤੇ ਜਾਣ ਵਾਲਿਆਂ ’ਚ ਪ੍ਰੋਫੈਸਰ ਤੇ ਕਾਰਜਕਾਰੀ ਡੀਨ ਡਾ. ਸੌਰਭ ਲਖਨਪਾਲ, ਸੀਨੀ. ਅਕਾਊਂਟੈਂਟ ਰੰਜੂ ਸ਼ਰਮਾ, ਪ੍ਰੋ. ਤੇ ਐਡੀਸ਼ਨਲ ਡੀਨ ਡਾ. ਗੌਰਵ ਸੇਠੀ ਤੇ ਪ੍ਰੋਫੈਸਰ ਤੇ ਡੀਨ ਡਾ. ਅਮਿਤ ਦੱਤ ਸ਼ਾਮਲ ਸਨ, ਜਿਨ੍ਹਾਂ ਦੇ ਯੋਗਦਾਨ ਨੇ ਯੂਨੀਵਰਸਿਟੀ ਨੂੰ ਆਕਾਰ ਦੇਣ ’ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਸ ’ਚ ਸਿਕਸ-ਏ-ਸਾਈਡ ਕ੍ਰਿਕਟ, ਫੁੱਟਬਾਲ, ਵਾਲੀਬਾਲ, ਬਾਸਕਟਬਾਲ, ਬੈਡਮਿੰਟਨ ਤੇ ਫ੍ਰੀ ਫਾਇਰ ਵਰਗੇ ਪ੍ਰਸਿੱਧ ਈ-ਸਪੋਰਟਸ ਟਾਈਟਲ ਸ਼ਾਮਲ ਸਨ। ਰਚਨਾਤਮਕਤਾ ਤੇ ਸੱਭਿਆਚਾਰਕ ਵਿਰਾਸਤ ਸਾਨਿਧਿਆ ਫੈਸ਼ਨ ਸ਼ੋਅ ਗ੍ਰੈਂਡ ਫਿਨਾਲੇ ਦਾ ਕੇਂਦਰ ਸਨ। ਸੰਸਦ ਮੈਂਬਰ (ਰਾਜ ਸਭਾ) ਤੇ ਐੱਲਪੀਯੂ ਦੇ ਸੰਸਥਾਪਕ ਚਾਂਸਲਰ, ਡਾ. ਅਸ਼ੋਕ ਕੁਮਾਰ ਮਿੱਤਲ ਨੇ ਸਾਲ ਦੀਆਂ ਅਸਾਧਾਰਨ ਪ੍ਰਾਪਤੀਆਂ ਲਈ ਐੱਲਪੀਯੂ ਸਟਾਫ ਦੇ ਸਮੂਹਿਕ ਯਤਨਾਂ ਦੀ ਸ਼ਲਾਘਾ ਕੀਤੀ। ਐੱਲਪੀਯੂ ਦੀ ਸਿਲਵਰ ਜੁਬਲੀ ਮੌਕੇ ਡਾ. ਮਿੱਤਲ ਨੇ ਵੱਡੇ ਬਦਲਾਅ ਲਈ ਜ਼ੋਰਦਾਰ ਸੱਦਾ ਦਿੱਤਾ। ਇਸ ਮੌਕੇਪ੍ਰੋ-ਚਾਂਸਲਰ ਡਾ. ਰਸ਼ਮੀ ਮਿੱਤਲ, ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਸੰਧੂ ਤੇ ਹੋਰ ਮੌਜੂਦ ਸਨ।