ਕਾਮਰੇਡ ਸੁਰਿੰਦਰ ਗਿੱਲ ਨਹੀਂ ਰਹੇ, ਅੰਤਿਮ ਅਰਦਾਸ 18 ਨੂੰ
ਕਾਮਰੇਡ ਸੁਰਿੰਦਰ ਗਿੱਲ ਨਹੀਂ ਰਹੇ
Publish Date: Sat, 10 Jan 2026 06:20 PM (IST)
Updated Date: Sun, 11 Jan 2026 04:09 AM (IST)

ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ : ਸੀਪੀਆਈ (ਐੱਮ) ਤਹਿਸੀਲ ਸ਼ਾਹਕੋਟ ਕਮੇਟੀ ਮੈਂਬਰ, ਖੇਤ ਮਜ਼ਦੂਰ ਯੂਨੀਅਨ ਜਲੰਧਰ ਜ਼ਿਲ੍ਹਾ ਕਮੇਟੀ ਮੈਂਬਰ ਤੇ ਸੈਦਪੁਰ ਝਿੜੀ ਤੋਂ ਪੰਜ ਵਾਰ ਦੇ ਪੰਚਾਇਤ ਮੈਂਬਰ ਰਹੇ ਕਾਮਰੇਡ ਸੁਰਿੰਦਰ ਸਿੰਘ ਗਿੱਲ ਬਿਮਾਰ ਰਹਿਣ ਉਪਰੰਤ ਸ਼ੁੱਕਰਵਾਰ ਨੂੰ ਸਦੀਵੀਂ ਵਿਛੋੜਾ ਦੇ ਗਏ ਸਨ। ਸ਼ਨਿੱਚਰਵਾਰ ਨੂੰ ਸੈਂਕੜੇ ਨਮ ਅੱਖਾਂ ਦੀ ਮੌਜੂਦਗੀ ’ਚ ਪਿੰਡ ਦੇ ਸ਼ਮਸ਼ਾਨਘਾਟ ’ ਉਨ੍ਹਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ। ਇਸ ਤੋਂ ਪਹਿਲਾ ਸੀਪੀਆਈ (ਐੱਮ) ਦੇ ਆਗੂਆਂ ਕਾਮਰੇਡ ਬਚਿੱਤਰ ਸਿੰਘ ਤੱਗੜ ਤਹਿਸੀਲ ਕਮੇਟੀ ਮੈਂਬਰ ਸੀਪੀਆਈ (ਐੱਮ), ਕਾਮਰੇਡ ਜਸਕਰਨਜੀਤ ਸਿੰਘ ਕੰਗ ਸੀਪੀਆਈ (ਐੱਮ) ਜ਼ਿਲ੍ਹਾ ਕਮੇਟੀ ਮੈਂਬਰ, ਕਾਮਰੇਡ ਤਾਰਾ ਸਿੰਘ ਥੰਮੂਵਾਲ, ਕਾਮਰੇਡ ਮੱਖਣ ਸਿੰਘ ਸ਼ਾਹਕੋਟ, ਕਾਮਰੇਡ ਪ੍ਰਕਾਸ਼ ਕਲੇਰ ਜਲੰਧਰ ਦਫਤਰ ਇੰਚਾਰਜ ਸੀਪੀਆਈ (ਐੱਮ), ਕਾਮਰੇਡ ਕੇਵਲ ਸਿੰਘ ਕੋਟਲੀ ਵੱਲੋਂ ਕਾਮਰੇਡ ਸੁਰਿੰਦਰ ਸਿੰਘ ਗਿੱਲ ਦੀ ਮ੍ਰਿਤਕ ਦੇਹ ’ਤੇ ਲਾਲ ਝੰਡਾ ਪਾ ਕੇ ਤੇ ਨਾਅਰੇ ਲਾ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਅੰਤਿਮ ਸਸਕਾਰ ਮੌਕੇ ਸਵਰਨ ਸਿੰਘ ਗਿੱਲ (ਭਰਾ) ਬਲਵਿੰਦਰ ਸਿੰਘ ਗਿੱਲ, ਸੁਖਵਿੰਦਰ ਸਿੰਘ ਟੋਨੀ ਗਿੱਲ, ਗੁਰਪ੍ਰੀਤ ਸਿੰਘ ਹੈਪੀ ਗਿੱਲ (ਤਿੰਨੋਂ ਪੁੱਤਰ), ਤਰਸੇਮ ਸਿੰਘ ਧੰਜੂ ਸਰਪੰਚ ਸੈਦਪੁਰ ਝਿੜੀ, ਰਣਬੀਰ ਸਿੰਘ ਸਾਬਕਾ ਸਰਪੰਚ ਸੈਦਪੁਰ ਝਿੜੀ, ਕਾਮਰੇਡ ਸਰਬਣ ਕੁਮਾਰ ਬਿੱਲਾ, ਡਾ. ਵਿਲੀਅਮ ਜੌਨ ਸੀਨੀਅਰ ਆਗੂ ਆਮ ਆਦਮੀ ਪਾਰਟੀ, ਜਸਪਾਲ ਸਿੰਘ ਸੇਵਾ ਮੁਕਤ ਮੈਨੇਜਰ ਬੈਂਕ ਆਫ਼ ਬੜੋਦਾ, ਵਿਜੈ ਕੁਮਾਰ ਪੰਚ, ਅਮਨਦੀਪ ਸੈਦਪੁਰੀ, ਮੋਨੂੰ ਦੱਤ, ਅਮਰੀਕ ਸਿੰਘ ਜੰਮੂ, ਸ਼ਾਮ ਲਾਲ, ਐਡਵਨ ਮਸੀਹ, ਪਹਿਲਵਾਨ ਤਰਸੇਮ ਨਾਹਰ, ਸੁਖਵਿੰਦਰ ਸਿੰਘ ਸੋਖਾ (ਪੰਜੇ ਸਾਬਕਾ ਪੰਚ), ਮਾਸਟਰ ਬਲਵਿੰਦਰ ਕੁਮਾਰ, ਬਿੱਕਰ, ਜੱਸਾ ਬਾਬਾ, ਬਲਦੇਵ ਰਾਜ ਪੋਕਾ, ਬੰਟੀ ਹੰਸ ਆਦਿ ਮੌਜੂਦ ਸਨ। ਪਰਿਵਾਰ ਸੂਤਰਾਂ ਮੁਤਾਬਕ ਕਾਮਰੇਡ ਸੁਰਿੰਦਰ ਸਿੰਘ ਗਿੱਲ ਨਮਿਤ ਪਾਠ ਦਾ ਭੋਗ ਤੇ ਸ਼ਰਧਾਂਜਲੀ ਸਮਾਗਮ 18 ਜਨਵਰੀ ਨੂੰ ਪਿੰਡ ਸੈਦਪੁਰ ਝਿੜੀ ਦੇ ਭਗਵਾਨ ਵਾਲਮੀਕਿ ਗੁਰਦੁਆਰਾ ਸਾਹਿਬ ਵਿਖੇ ਹੋਵੇਗਾ।