ਕੰਪਿਊਟਰ ਅਧਿਆਪਕ 8 ਨੂੰ ਘੇਰਨਗੇ ਵਿਧਾਨ ਸਭਾ
ਕੰਪਿਊਟਰ ਅਧਿਆਪਕ 8 ਮਾਰਚ ਨੂੰ ਕਰਨਗੇ ਵਿਧਾਨ ਸਭਾ ਦਾ ਘਿਰਾਓ
Publish Date: Mon, 02 Mar 2026 07:32 PM (IST)
Updated Date: Mon, 02 Mar 2026 07:34 PM (IST)

ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਕੰਪਿਊਟਰ ਅਧਿਆਪਕਾਂ ਵੱਲੋਂ 8 ਮਾਰਚ ਨੂੰ ਚੰਡੀਗੜ੍ਹ ਵਿਖੇ ਪੰਜਾਬ ਵਿਧਾਨ ਸਭਾ ਦਾ ਘਿਰਾਓ ਕਰਨ ਦਾ ਫੈਸਲਾ ਕੀਤਾ ਹੈ। ਪੰਜਾਬ ਸਰਕਾਰ ਦੀ ਕੰਪਿਊਟਰ ਅਧਿਆਪਕਾਂ ਪ੍ਰਤੀ ਬੇਰੁੱਖੀ ਕਾਰਨ ਤੇ ਸਰਕਾਰ ਵੱਲੋਂ ਕੀਤੇ ਵਾਅਦੇ ਯਾਦ ਕਰਵਾਉਣ ’ਤੇ ਪੱਕੇ ਹੱਲ ਕਰ ਲਈ ਲਈ ਕਾਲੇ ਝੰਡਿਆਂ ਨਾਲ ਵਿਧਾਨ ਸਭਾ ਦੇ ਅੱਗੇ ਵਿਰੋਧ ਦਰਜ ਕਰਵਾਇਆ ਜਾਵੇਗਾ, ਕਿਉਂਕਿ ਪੰਜਾਬ ਸਰਕਾਰ ਵੱਲੋਂ ਨਾ ਤਾਂ ਅੱਜ ਤੱਕ ਛੇਵਾਂ ਪੇਅ ਕਮਿਸ਼ਨ ਲਾਗੂ ਕੀਤਾ ਗਿਆ ਹੈ ਤੇ ਨਾ ਹੀ ਨਿਯਮਾਂ ਅਧੀਨ ਪੰਜਵੇਂ ਪੇਅ ਕਮਿਸ਼ਨ ਤਹਿਤ ਬਣਦਾ ਪੂਰਾ ਅਣਰਿਵਾਈਜ਼ਡ ਡੀਏ ਲਾਗੂ ਕੀਤਾ ਗਿਆ ਹੈ। ਅਜੇ ਤੱਕ ਡੈਥ ਕੇਸਾਂ ਸਬੰਧੀ ਕੋਈ ਯੋਗ ਪਾਲਿਸੀ ਵੀ ਨਹੀਂ ਬਣਾਈ ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਜ਼ਿਲ੍ਹਾ ਜਲੰਧਰ ਦੇ ਆਗੂਆਂ ਦਿਸ਼ਕਰਨ ਕੌਰ, ਰਜਨੀ, ਰੇਨੂਕਾ, ਸੰਗੀਤਾ, ਸਾਰਿਕਾ, ਮੀਨਾ, ਹਰੀ ਕ੍ਰਿਸ਼ਨਨ, ਹਰਜਿੰਦਰ, ਗੁਰਮੀਤ ਸਿੰਘ, ਕਮਲ ਠਾਕੁਰ, ਇਕਬਾਲ ਸਿੰਘ, ਬਲਜੀਤ ਸਿੰਘ, ਗੁਰਪ੍ਰੀਤ ਸਿੰਘ, ਸੁਨੀਤ ਸਰੀਨ ਤੇ ਹੋਰ ਆਗੂਆਂ ਮੀਟਿੰਗ ਬਾਦ ਦੱਸਿਆ ਕਿ ਵਿੱਤ ਵਿਭਾਗ ਤੇ ਸਿੱਖਿਆ ਵਿਭਾਗ ਦੇ ਅਧਿਕਾਰੀਆ ਨਾਲ ਅਣਗਿਣਤ ਮੀਟਿੰਗਾਂ ਹੋ ਚੁੱਕੀਆਂ ਹਨ ਜਿਸ ਦਾ ਹੁਣ ਤੱਕ ਕੋਈ ਵੀ ਸਾਰਥਕ ਸਿੱਟਾ ਨਹੀਂ ਨਿਕਲਿਆ ਹੈ। ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਮਜਬੂਰਨ ਹੁਣ ਸਾਨੂੰ ਸਰਕਾਰ ਖਿਲਾਫ ਇਹ ਸਖਤ ਕਦਮ ਚੁੱਕਣ ਲਈ ਮਜਬੂਰ ਹੋਣਾ ਪਿਆ ਹੈ।