ਐੱਚਐੱਮਵੀ ’ਚ 30 ਘੰਟੇ ਦਾ ਸਕਿੱਲ ਸਰਟੀਫਿਕੇਟ ਕੋਰਸ ਸੰਪੰਨ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ,
Publish Date: Fri, 27 Feb 2026 10:28 PM (IST)
Updated Date: Fri, 27 Feb 2026 10:31 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਹੰਸ ਰਾਜ ਮਹਿਲਾ ਮਹਾਂ ਵਿਦਿਆਲਿਆ ’ਚ ਪ੍ਰਿੰਸੀਪਲ ਡਾ. ਏਕਤਾ ਖੋਸਲਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪੀ.ਜੀ. ਮਨੋਵਿਗਿਆਨ ਵਿਭਾਗ ਵੱਲੋਂ ਐਚ.ਐਮ.ਵੀ. ਸਕਿੱਲ ਕੋਰਸ ਹੱਬ ਦੇ ਵਿਸ਼ੇਸ਼ ਸਹਿਯੋਗ ਨਾਲ 30 ਘੰਟਿਆਂ ਦਾ ਸ਼ਾਰਟ ਟਰਮ ਕੋਰਸ ਦਾ ਸਫਲਤਾਪੂਰਵਕ ਸਮਾਪਨ ਕੀਤਾ ਗਿਆ। ਇਹ ਵੈਲਿਊ ਐਡਿਡ ਕੋਰਸ ‘ਪੋਜ਼ੀਟਿਵ ਸਾਈਕਲੋਜੀ ਫਾਰ ਸਟਰੈੱਸ ਮੈਨੇਜਮੈਂਟ’ ਵਿਸ਼ੇ ਉੱਪਰ ਕਰਵਾਇਆ ਗਿਆ, ਜਿਸਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਵਿਚਾਰ, ਭਾਵਨਾਵਾਂ ਅਤੇ ਵਿਹਾਰ ਮਨੋਵਿਗਿਆਨਕ ਸੁੱਖ ਸਮਰੱਥਾ ਦਾ ਜੀਵਨ ਵਿੱਚ ਮਹੱਤਵ ਬਾਰੇ ਸਮਝਾਉਣਾ ਸੀ। ਵਿਹਾਰਿਕ ਗਤੀਵਿਧੀਆਂ ਅਤੇ ਜੀਵਨ ਨਾਲ ਜੁੜੇ ਉਦਾਹਰਣਾਂ ਰਾਹੀਂ ਵਿਦਿਆਰਥੀਆਂ ਨੇ ਮਨੋਵਿਗਿਆਨ ਸਬੰਧੀ ਉਪਯੋਗੀ ਜਾਣਕਾਰੀ ਪ੍ਰਾਪਤ ਕੀਤੀ, ਜਿਸਨੂੰ ਉਹ ਆਪਣੇ ਰੋਜ਼ਾਨਾ ਜੀਵਨ ਵਿੱਚ ਲਾਗੂ ਕਰ ਸਕਦੇ ਹਨ। ਇਸ ਕੋਰਸ ਦਾ ਪ੍ਰਬੰਧ ਸ਼ਾਰਟ ਟਰਮ ਕੋਰਸਾਂ ਦੇ ਕੋਆਰਡੀਨੇਟਰ ਬੀਨੂ ਗੁਪਤਾ ਅਤੇ ਪੀ.ਜੀ. ਮਨੋਵਿਗਿਆਨ ਦੀ ਮੁਖੀ ਡਾ. ਆਸ਼ਮੀਨ ਕੌਰ ਵੱਲੋਂ ਕੋਰਸ ਕੋਆਰਡੀਨੇਟਰ ਦੇ ਰੂਪ ਵਿਚ ਕੀਤਾ ਗਿਆ। ਸੈਸ਼ਨ ਮਨੋਵਿਗਿਆਨ ਵਿਭਾਗ ਦੀ ਸਹਾਇਕ ਪ੍ਰੋ. ਪ੍ਰਿਆ ਸੇਠ ਵੱਲੋਂ ਮੁੱਖ ਬੁਲਾਰ ਤੌਰ ’ਤੇ ਲਾਈ ਗਈ। ਇਸ ਉਪਰੰਤ ਵਿਦਿਆਰਥੀਆਂ ਵੱਲੋਂ ਉਤਸ਼ਾਹਪੂਰਵਕ ਭਾਗੀਦਾਰੀ ਅਤੇ ਸਕਾਰਾਤਮਕ ਪ੍ਰਤੀਕ੍ਰਿਆ ਮਿਲੀ ਜੋ ਜੀਵਨ ਪ੍ਰਤੀ ਹੋਰ ਵੀ ਸਕਾਰਾਤਮਕ ਅਤੇ ਆਸ਼ਾਵਾਦੀ ਦ੍ਰਿਸ਼ਟੀਕੋਣ ਵੱਲ ਇਕ ਮਹੱਤਵਪੂਰਨ ਕਦਮ ਸਾਬਤ ਹੋਈ।