ਇਸ਼ਤਿਹਾਰ ਦੇ ਪੈਸੇ ਨਾ ਦੇਣ ’ਤੇ 4 ਖ਼ਿਲਾਫ਼ ਸ਼ਿਕਾਇਤ
ਜਾਗਰਣ ਸੰਵਾਦਦਾਤਾ, ਜਲੰਧਰ :
Publish Date: Thu, 09 Apr 2026 09:20 PM (IST)
Updated Date: Thu, 09 Apr 2026 09:23 PM (IST)
ਜਾਗਰਣ ਸੰਵਾਦਦਾਤਾ, ਜਲੰਧਰ : ਦੈਨਿਕ ਜਾਗਰਣ ’ਚ ਛਪੇ ਇਸ਼ਤਿਹਾਰ ਦੀ ਰਕਮ ਦਾ ਭੁਗਤਾਨ ਨਾ ਕਰਨ ’ਤੇ ਜਾਗਰਣ ਪ੍ਰਕਾਸ਼ਨ ਲਿਮਿਟਡ ਨੇ ਚਾਰ ਇਸ਼ਤਿਹਾਰਦਾਤਿਆਂ ਖ਼ਿਲਾਫ਼ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਸ਼ਿਕਾਇਤ ’ਚ ਕਿਹਾ ਗਿਆ ਹੈ ਕਿ ਜਨਪਥ ਪੈਲੇਸ ਵੈਡਲਾਕ ਪੈਲੇਸ ਹੁਸ਼ਿਆਰਪੁਰ ਨੇ 15,000 ਰੁਪਏ ਦਾ ਇਸ਼ਤਿਹਾਰ ਛਪਵਾਇਆ ਸੀ ਪਰ ਭੁਗਤਾਨ ਨਹੀਂ ਕੀਤਾ ਗਿਆ। ਇਸੇ ਤਰ੍ਹਾਂ ਐੱਸਐੱਸ ਇੰਜੀਨੀਅਰਿੰਗ ਐਂਡ ਬਿਲਡਰਜ਼ ਨੇ 12,600 ਰੁਪਏ ਦਾ ਇਸ਼ਤਿਹਾਰ ਪ੍ਰਕਾਸ਼ਿਤ ਕਰਵਾਇਆ ਪਰ ਰਕਮ ਨਹੀਂ ਦਿੱਤੀ ਗਈ। ਹੁਸ਼ਿਆਰਪੁਰ ਦੇ ਸਮਾਰਟ ਸਟੱਡੀ ਗਰੁੱਪ ਨੇ 10,000 ਰੁਪਏ ਦਾ ਇਸ਼ਤਿਹਾਰ ਦਿੱਤਾ ਸੀ ਪਰ ਪੈਸਿਆਂ ਦਾ ਭੁਗਤਾਨ ਨਹੀਂ ਕੀਤਾ। ਹੁਸ਼ਿਆਰਪੁਰ ਸਪੀਚ ਐਂਡ ਹੀਅਰਿੰਗ ਕਲੀਨਿਕ ਨੇ 8,000 ਰੁਪਏ ਦਾ ਇਸ਼ਤਿਹਾਰ ਛਪਵਾ ਕੇ ਹਾਲੇ ਤੱਕ ਪੈਸੇ ਨਹੀਂ ਦਿੱਤੇ। ਸ਼ਿਕਾਇਤਕਰਤਾ ਨੇ ਪੁਲਿਸ ਨੂੰ ਇਨ੍ਹਾਂ ਵਿਅਕਤੀਆਂ ਖ਼ਿਲਾਫ਼ ਸ਼ਿਕਾਇਤ ਦਿੱਤੀ ਹੈ ਤੇ ਧੋਖਾਧੜੀ ਤੇ ਅਮਾਨਤ ’ਚ ਖਿਆਨਤ ਦੇ ਦੋਸ਼ ਲਾਏ ਹਨ।