ਬਿਨਾਂ ਮਨਜ਼ੂਰੀ ਬਣ ਰਹੀ ਕਾਰੋਬਾਰੀ ਇਮਾਰਤ ਸੀਲ
ਜਾਗਰਣ ਸੰਵਾਦਦਾਤਾ, ਜਲੰਧਰ :
Publish Date: Wed, 08 Apr 2026 08:51 PM (IST)
Updated Date: Wed, 08 Apr 2026 08:53 PM (IST)
ਜਾਗਰਣ ਸੰਵਾਦਦਾਤਾ, ਜਲੰਧਰ : ਨਗਰ ਨਿਗਮ ਦੀ ਇਮਾਰਤ ਸ਼ਾਖਾ ਨੇ ਸੈਂਟਰਲ ਟਾਊਨ ’ਚ ਗੁਰਦੁਆਰਾ ਦੀਵਾਨ ਅਸਥਾਨ ਤੇ ਗੀਤਾ ਮੰਦਰ ਨੇੜੇ ਇਕ ਇਮਾਰਤ ਨੂੰ ਸੀਲ ਕਰ ਦਿੱਤਾ ਹੈ। ਮੁਹੱਲੇ ਦੇ ਲੋਕਾਂ ਨੇ ਨਿਗਮ ਕਮਿਸ਼ਨਰ ਨਾਲ ਰਲ ਕੇ ਇਸ ਇਮਾਰਤ ਦੀ ਸ਼ਿਕਾਇਤ ਕੀਤੀ ਸੀ। ਸ਼ਿਕਾਇਤ ’ਚ ਕਿਹਾ ਗਿਆ ਸੀ ਕਿ ਸੈਂਟਰਲ ਟਾਊਨ ਦੇ ਮਕਾਨ ਨੰਬਰ 28, ਗਲੀ ਨੰਬਰ 8 ’ਚ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਗੁਰਦੁਆਰੇ ਪਿਛਲੀ ਰਹਾਇਸ਼ੀ ਇਮਾਰਤ ਨੂੰ ਕਾਰੋਬਾਰੀ ’ਚ ਤਬਦੀਲ ਕੀਤਾ ਜਾ ਰਿਹਾ ਹੈ। ਲੋਕਾਂ ਦੀ ਸ਼ਿਕਾਇਤ ’ਤੇ ਨਿਗਮ ਨੇ ਇਮਾਰਤ ਨੂੰ ਸੀਲ ਕਰ ਦਿੱਤਾ ਹੈ। ਇਸ ਇਮਾਰਤ ਦੀ ਪੁਰਾਣੀ ਇਮਾਰਤ ਨੂੰ ਦੁਕਾਨਾਂ ’ਚ ਬਦਲਿਆ ਜਾ ਰਿਹਾ ਸੀ।