ਖੇਡਾਂ 'ਚ ਪਾਏ ਯੋਗਦਾਨ ਲਈ ਕੋਚ ਭਗਵੰਤ ਸਿੰਘ ਦਾ ਕੀਤਾ ਵਿਸ਼ੇਸ਼ ਸੰਨਮਾਨ
ਖੇਡਾਂ 'ਚ ਪਾਏ ਯੋਗਦਾਨ ਲਈ ਕੋਚ ਭਗਵੰਤ ਸਿੰਘ ਦਾ ਕੀਤਾ ਵਿਸ਼ੇਸ਼ ਸੰਨਮਾਨ
Publish Date: Sun, 01 Mar 2026 06:44 PM (IST)
Updated Date: Mon, 02 Mar 2026 04:11 AM (IST)

ਲਵਦੀਪ ਬੈਂਸ, ਪੰਜਾਬੀ ਜਾਗਰਣ, ਪਤਾਰਾ/ਜਲੰਧਰ ਕੈਂਟ : ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਦੀ 49ਵੀਂ ਸਲਾਨਾ ਅਥਲੈਟਿਕਸ ਮੀਟ ਕਾਲਜ ਵਿਖੇ ਸ਼ਾਨੋ ਸ਼ੌਕਤ ਨਾਲ ਸੰਪੰਨ ਹੋਈ। ਇਸ ਦੌਰਾਨ ਮੁੱਖ ਮਹਿਮਾਨ ਸੁੱਚਾ ਸਿੰਘ (ਅਰਜਨ ਆਵਾਡੀ ਲਾਈਫ ਟਾਈਮ) ਕੋਚ ਭਗਵੰਤ ਸਿੰਘ (ਸਪੋਰਟਸ ਕੋਆਰਡੀਨੇਟਰ ਡੀਪੀਐੱਸ) ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਦਿਆਂ ਖਿਡਾਰੀ ਨੂੰ ਆਸ਼ੀਰਵਾਦ ਦਿੱਤਾ। ਸਾਲਾਨਾ ਅਥਲੈਟਿਕਸ ਮੀਟ ਦੀ ਸ਼ੁਰੂਆਤ ਰਸਮੀ ਤੌਰ ਤੇ ਝੰਡਾ ਲਹਿਰਾ ਕੇ ਕੀਤੀ ਗਈ। ਤਕਰੀਬਨ 35 ਸਾਲ ਤੋਂ ਸਮਾਜ ਤੇ ਖੇਡਾਂ ਦੇ ਖੇਤਰ ’ਚ ਕੋਚਿੰਗ ਸੇਵਾਵਾਂ ਦਿੰਦੇ ਹੋਏ ਅਨੇਕਾਂ ਅੰਤਰਾਸ਼ਟਰੀ ਪੱਧਰ ਦੇ ਰਿਕਾਰਡ ਹੋਲਡਰ ਖਿਡਾਰੀ ਤਿਆਰ ਕਰਨ ਵਾਲੇ ਸਮਾਗਮ ਦੇ ਵਿਸੇਸ਼ ਮਹਿਮਾਨ ਕੋਚ ਭਗਵੰਤ ਸਿੰਘ ਨੂੰ ਉਨ੍ਹਾਂ ਦੀਆਂ ਸੇਵਾਵਾਂ ਤੇ ਕੋਚਿੰਗ ਲਈ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਰਪ੍ਰਤਾਪ ਸਿੰਘ ਬਰਾੜ ਪ੍ਰਧਾਨ, ਪਵਿੱਤਰਪਾਲ ਸਿੰਘ ਸਕੱਤਰ, ਰੁਪਿੰਦਰ ਕੌਰ ਬਰਾੜ ਡਾਇਰੈਕਟਰ, ਡਾ. ਸਰਬਜੀਤ ਕੌਰ ਬਰਾੜ ਪ੍ਰਿੰਸੀਪਲ, ਡਾ. ਨਿਰਲੇਪ ਕੌਰ ਖੇਡ ਮੁਖੀ, ਡਾ. ਕਰਮਜੀਤ ਸਿੰਘ ਕੋ-ਆਰਡੀਨਟਰ ਤੇ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰ ਹਾਜ਼ਰ ਸਨ। ਇਸ ਦੌਰਾਨ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਸੁੱਚਾ ਸਿੰਘ ਨੇ ਖਿਡਾਰੀਆਂ ਨੂੰ ਅਨੁਸ਼ਾਸਨ ’ਚ ਰਹਿ ਕੇ ਸੱਚੀ ਲਗਨ ਨਾਲ ਨਸ਼ਿਆਂ ਨੂੰ ਤਿਆਗ ਕੇ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪ੍ਰਿੰਸੀਪਲ ਸਰਬਜੀਤ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਤੇ ਡਾ. ਨਿਰਲੇਪ ਕੌਰ ਨੇ ਕਾਲਜ ਦੀ ਸਲਾਨਾ ਖੇਡ ਰਿਪੋਰਟ ਪੇਸ਼ ਕੀਤੀ।