15 ਨੂੰ ਬੱਦਲਵਾਈ ਨਾਲ ਹਨੇਰੀ ਚੱਲਣ ਦਾ ਅਲਰਟ
ਜਾਸ, ਜਲੰਧਰ : ਬੁੱਧਵਾਰ
Publish Date: Wed, 11 Mar 2026 09:42 PM (IST)
Updated Date: Wed, 11 Mar 2026 09:45 PM (IST)
ਜਾਸ, ਜਲੰਧਰ : ਬੁੱਧਵਾਰ ਨੂੰ ਦਿਨ ਵੇਲੇ ਕਦੇ ਤੇਜ਼ ਧੁੱਪ ਤਾਂ ਕਦੇ ਕਾਲੇ ਬੱਦਲ ਛਾਏ ਰਹੇ। ਹਾਲਾਂਕਿ, ਵਿਚ-ਵਿਚਾਲੇ ਚੱਲੀ ਹਵਾ ਨੇ ਵਧਦੀ ਗਰਮੀ ਤੋਂ ਕੁਝ ਰਾਹਤ ਵੀ ਦਿੱਤੀ। ਇਸ ਕਾਰਨ, ਵੱਧ ਤੋਂ ਵੱਧ ਤਾਪਮਾਨ 28.1 ਡਿਗਰੀ ਸੈਲਸੀਅਸ ਤੱਕ ਪੁੱਜ ਗਿਆ ਹੈ, ਜਦਕਿ ਘੱਟੋ-ਘੱਟ ਹਾਲੇ ਵੀ 19.2 ਡਿਗਰੀ ਸੈਲਸੀਅਸ ’ਤੇ ਬਣਿਆ ਹੋਇਆ ਹੈ। ਮੌਸਮ ਵਿਭਾਗ ਵੱਲੋਂ ਆਉਣ ਵਾਲੇ ਤਿੰਨ ਦਿਨਾਂ ਤੱਕ ਆਂਸ਼ਿਕ ਤੌਰ 'ਤੇ ਬੱਦਲ ਛਾਏ ਰਹਿਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ, ਜਦਕਿ 15 ਮਾਰਚ ਨੂੰ ਸੰਘਣੇ ਬੱਦਲਾਂ ਨਾਲ ਹਨੇਰੀ ਚੱਲਣ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ 16 ਮਾਰਚ ਨੂੰ ਵੀ ਬਾਦਲ ਛਾਏ ਰਹਿਣਗੇ ਤੇ ਮੀਂਹ ਦੀ ਸੰਭਾਵਨਾ ਬਣੀ ਰਹੇਗੀ। ਜੇ ਮੌਸਮ ਵਿਭਾਗ ਦੀ ਪੇਸ਼ੀਨਗੋਈ ਸਹੀ ਸਾਬਤ ਹੁੰਦੀ ਹੈ ਤਾਂ ਤਾਪਮਾਨ ’ਚ 4 ਤੋਂ 5 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ ਤੇ ਮੌਸਮ ਵੀ ਖੁਸ਼ਗਵਾਰ ਬਣ ਜਾਵੇਗਾ। ਇਸ ਤੋਂ ਬਾਅਦ 17 ਮਾਰਚ ਤੋਂ ਫਿਰ ਤੇਜ਼ ਧੁੱਪ ਦੇ ਨਾਲ ਤਾਪਮਾਨ ’ਚ ਵਾਧਾ ਦੇਖਣ ਨੂੰ ਮਿਲੇਗਾ।