ਮੇਅਰ ਦਫਤਰ ’ਚ ਸੀਐੱਲਸੀ ਮੁਲਾਜ਼ਮ ਨਾਲ ਕੁੱਟਮਾਰ
ਜਾਗਰਣ ਸੰਵਾਦਦਾਤਾ, ਜਲੰਧਰ :
Publish Date: Fri, 27 Feb 2026 11:23 PM (IST)
Updated Date: Fri, 27 Feb 2026 11:25 PM (IST)
ਜਾਗਰਣ ਸੰਵਾਦਦਾਤਾ, ਜਲੰਧਰ : ਮੇਅਰ ਦਫਤਰ ’ਚ ਸਿਟੀ ਲਾਈਵਲੀਹੁੱਡ ਸੈਂਟਰ (ਸੀਐੱਲਸੀ) ਦੇ ਇਕ ਮੁਲਾਜ਼ਮ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਸੀਐੱਲਸੀ ਜੋ ਕਿ ਨਗਰ ਨਿਗਮ ਦੇ ਕੰਮਕਾਜ ਨੂੰ ਸੁਚਾਰੂ ਰੱਖਣ ਲਈ ਆਊਟਸੋਰਸਿੰਗ ਕਰ ਰਿਹਾ ਹੈ, ’ਚ ਇਹ ਮੁਲਾਜ਼ਮ ਵੱਖ-ਵੱਖ ਕੰਮਾਂ ’ਚ ਲੱਗੇ ਹੋਏ ਹਨ। ਇਸ ਮਾਮਲੇ ਵਿਚ ਰਿਧਮ ਨਾਂ ਦੇ ਮੁਲਾਜ਼ਮ ਨਾਲ ਮੇਅਰ ਦਫਤਰ ’ਚ ਕੁੱਟਮਾਰ ਹੋਣ ਦੀ ਗੱਲ ਸਾਹਮਣੇ ਆਈ ਹੈ।
ਦੋਸ਼ ਹੈ ਕਿ ਇਹ ਕੁੱਟਮਾਰ ਕੁਝ ਯੂਨੀਅਨ ਮੈਂਬਰਾਂ ਨੇ ਕੀਤੀ। ਜਾਣਕਾਰੀ ਅਨੁਸਾਰ ਸੀਐੱਲਸੀ ਵਿਚ ਕੰਮ ਕਰ ਰਹੇ ਦੋ ਮੁਲਾਜ਼ਮਾਂ ਦੇ ਕੰਮ ਬਦਲਣ ਨੂੰ ਲੈ ਕੇ ਇਹ ਵਿਵਾਦ ਸਾਹਮਣੇ ਆਇਆ ਹੈ। ਯੂਨੀਅਨ ਦੇ ਮੈਂਬਰ ਕੰਮ ਬਦਲਣ ਤੋਂ ਨਾਰਾਜ਼ ਸਨ ਤੇ ਇਸ ਮਾਮਲੇ 'ਤੇ ਰਿਧਮ ਨਾਲ ਸ਼ਬਦੀ ਜੰਗ ਹੋਈ। ਬਾਅਦ ਵਿਚ ਜਦੋਂ ਰਿਧਮ ਮੇਅਰ ਦੇ ਦਫਤਰ ’ਚ ਗਿਆਂ ਤਾਂ ਯੂਨੀਅਨ ਦੇ ਮੈਂਬਰਾਂ ਨੇ ਉਸ ਨਾਲ ਕੁੱਟਮਾਰ ਕੀਤੀ। ਇਸ ਕਾਰਨ ਮੇਅਰ ਦਫਤਰ ’ਚ ਕਾਫੀ ਸਮੇਂ ਤੱਕ ਹੰਗਾਮਾ ਹੋਇਆ। ਯੂਨੀਅਨ ਦੇ ਨੇਤਾਵਾਂ ਨੇ ਸੀਐੱਲਸੀ ਸੈਂਟਰ ਦਾ ਵਿਰੋਧ ਕੀਤਾ ਤੇ ਇਸਨੂੰ ਬੰਦ ਕਰਨ ਦੀ ਮੰਗ ਕੀਤੀ। ਇਸ ਵਿਵਾਦ ਮਗਰੋਂ ਮੇਅਰ ਵਨੀਤ ਧੀਰ ਦਫਤਰ ’ਚੋਂ ਚਲੇ ਗਏ।