ਸਿਵਲ ਤੇ ਪੁਲਿਸ ਪ੍ਰਸ਼ਾਸਨ ਨੇ ਚਲਾਈ ਟ੍ਰੈਫਿਕ ਅਵੇਅਰਨੈੱਸ ਮੁਹਿੰਮ
ਸਿਵਲ ਤੇ ਪੁਲਿਸ ਪ੍ਰਸ਼ਾਸਨ ਨੇ ਸੱਤਿਅਮ ਗਰੁੱਪ ਇੰਸਟੀਚਿਊਟਸ ਦੇ ਸਹਿਯੋਗ ਨਾਲ ਚਲਾਈ ‘ਟਰੈਫਿਕ ਅਵੇਅਰਨੈੱਸ ਮੁਹਿੰਮ
Publish Date: Thu, 12 Feb 2026 07:24 PM (IST)
Updated Date: Thu, 12 Feb 2026 07:26 PM (IST)

ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਸਿਵਲ ਤੇ ਪੁਲਿਸ ਪ੍ਰਸ਼ਾਸਨ ਨਕੋਦਰ ਵੱਲੋਂ ਸਤਿਅਮ ਗਰੁੱਪ ਆਫ਼ ਇੰਸਟੀਚਿਊਟਸ ਤੇ ਇੰਡੋ ਸਵਿਸ ਇੰਟਰਨੈਸ਼ਨਲ ਕਾਨਵੈਂਟ ਸਕੂਲ ਦੇ ਸਹਿਯੋਗ ਨਾਲ ਮਿਲ ਕੇ ਸ਼ਹਿਰ ਦੇ ਵੱਖ-ਵੱਖ ਚੌਕਾਂ ਤੋਂ ਲੈ ਕੇ ਵੱਖ-ਵੱਖ ਸੜਕਾਂ ’ਤੇ ਟ੍ਰੈਫਿਕ ਅਵੇਅਰਨੈੱਸ ਮੁਹਿੰਮ ਚਲਾਈ ਗਈ। ਇਸ ਮੌਕੇ ਐੱਸਡੀਐੱਮ ਲਾਲ ਵਿਸ਼ਵਾਸ ਬੈਂਸ, ਡੀਐੱਸਪੀ ਓਂਕਾਰ ਸਿੰਘ ਬਰਾੜ, ਸੱਤਿਅਮ ਗਰੁੱਪ ਆਫ਼ ਇੰਸਟੀਚਿਊਟਸ ਦੇ ਚੇਅਰਮੈਨ ਵਿਪਨ ਸ਼ਰਮਾ, ਐੱਮਡੀ ਮਿਸਟਰ ਸ਼ਿਵਮ ਸ਼ਰਮਾ, ਸੱਤਿਅਮ ਪੋਲੀਟੈਕਨੀਕਲ ਦੇ ਪ੍ਰਿੰਸੀਪਲ ਪਾਰਸ ਚੱਢਾ, ਸੱਤਿਅਮ ਮੈਨੇਜਮੈਂਟ ਦੇ ਪ੍ਰਿੰਸੀਪਲ ਰਾਸ਼ਿਦ ਹਾਮਿਦ, ਪੰਕਜ ਸ਼ਰਮਾ ਪ੍ਰਿੰਸੀਪਲ ਇੰਡੋ ਸਵਿਸ ਇੰਟਰਨੈਸ਼ਨਲ ਕਾਨਵੇਂਟ ਸਕੂਲ ਤੇ ਹੋਰ ਉੱਚ ਅਧਿਕਾਰੀਆਂ ਨੇ ਗੱਡੀਆਂ, ਟਰਾਲੀਆਂ ਤੇ ਹੋਰ ਭਾਰੀ ਵਾਹਨਾਂ ’ਤੇ ਇੰਡੋ ਸਵਿਸ ਦੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਬੀ-ਅਲਰਟ (ਸੁਚੇਤ ਰਹੋ) ਸਟਿੱਕਰ ਲਗਾ ਕੇ ਟ੍ਰੈਫਿਕ ਅਵੇਅਰਨੈੱਸ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ’ਤੇ ਅਧਿਕਾਰੀਆਂ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਅੱਜ ਪੰਜਾਬ ਭਰ ’ਚ ਦੁਰਘਟਨਾਵਾਂ ਕਾਰਨ ਮੌਤਾਂ ’ਤੇ ਅਪੰਗ ਹੋਣ ਦੀਆਂ ਘਟਨਾਵਾਂ ਕਾਫ਼ੀ ਜਿਆਦਾ ਹਨ। ਤੇਜ਼ ਰਫਤਾਰ ਡਰਾਈਵਿੰਗ, ਟ੍ਰੈਫਿਕ ਨਿਯਮਾਂ ਦੀ ਅਣਗਹਿਲੀ, ਗ਼ਲਤ ਪਾਰਕਿੰਗ ਤੇ ਧੁੰਦ ਕਾਰਨ ਆਮ ਤੌਰ ’ਤੇ ਐਕਸੀਡੈਂਟ ਹੁੰਦੇ ਹਨ। ਉਕਤ ਕਾਰਨਾਂ ਨੂੰ ਧਿਆਨ ’ਚ ਰੱਖ ਕੇ ਟ੍ਰੈਫਿਕ ਅਵੇਰਨੈੱਸ ਮੁਹਿੰਮ ਚਲਾਈ ਗਈ ਹੈ। ਐੱਸਡੀਐੱਮ ਤੇ ਡੀਐੱਸਪੀ ਨਕੋਦਰ ਨੇ ਸਹਿਯੋਗੀ ਸੰਸਥਾਵਾਂ ਸੱਤਿਅਮ ਗਰੁੱਪ ਆਫ ਇੰਸਟੀਚਿਊਟਸ ਤੇ ਇੰਡੋ ਸਵਿਸ ਇੰਟਰਨੈਸ਼ਨਲ ਕਾਨਵੈਂਟ ਸਕੂਲ ਦੇ ਚੇਅਰਮੈਨ ਤੇ ਹੋਰ ਉੱਚ ਅਧਿਕਾਰੀਆਂ ਦਾ ਸਹਿਯੋਗ ਕਰਨ ਲਈ ਧੰਨਵਾਦ ਕੀਤਾ।