ਸ਼ਹਿਰ ਵਾਸੀ ਘਬਰਾਉਣ ਨਾ, ਜਨਤਕ ਮੰਗ ਮੁਤਾਬਕ ਲੁੜੀਂਦਾ ਸਟਾਕ ਮੌਜੂਦ : ਸੀਪੀ
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ,
Publish Date: Fri, 13 Mar 2026 07:15 PM (IST)
Updated Date: Fri, 13 Mar 2026 08:00 PM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਪੁਲਿਸ ਕਮਿਸ਼ਨਰ ਜਲੰਧਰ ਧਨਪ੍ਰੀਤ ਕੌਰ ਨੇ ਜਲੰਧਰ ਸ਼ਹਿਰ ਦੀਆਂ ਵੱਖ-ਵੱਖ ਐੱਲਪੀਜੀ ਤੇ ਪੈਟਰੋਲ ਪੰਪ ਐਸੋਸੀਏਸ਼ਨ ਦੇ ਮੈਂਬਰ ਨਾਲ ਜਿਨ੍ਹਾਂ ’ਚ ਐੱਲਪੀਜੀ ਐਸੋਸ਼ੀਏਸ਼ਨ ਪੰਜਾਬ ਦੇ ਪ੍ਰਧਾਂਨ ਹਰਸਿਮਰਤ ਕੌਰ, ਜਲੰਧਰ ਪੈਟਰੋਲਪੰਪ ਐਸੋਸ਼ੀਏਸ਼ਨ ਦੇ ਪ੍ਰਧਾਨ ਸੁਖਮੋਹਨ ਸਿੰਘ ਤੇ ਸਪੋਕਸਪਰਸਨ ਪੈਟਰੋਲ ਪੰਪ ਪੰਜਾਬ ਮੋਂਟੀ ਸਹਿਗਲ ਸਮੇਤ ਹੋਰ ਮੋਹਤਬਰਾਂ ਦੀ ਹਾਜ਼ਰੀ ਵਿੱਚ ਪੈਟਰੋਲੀਅਮ ਵਸਤਾਂ ਅਤੇ ਰਸੋਈ ਗੈਸ ਸਿਲੰਡਰ, ਡੀਜ਼ਲ ਤੇ ਪੈਟਰੋਲ ਦਾ ਲੁੜੀਂਦਾ ਸਟਾਕ ਦੀ ਉਪਲਬੱਧਤਾ ਨੂੰ ਲੈ ਕੇ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ’ਚ 20 ਦੇ ਕਰੀਬ ਐਸੋਸ਼ੀਏਸ਼ਨ ਪ੍ਰਧਾਨ ਸਮੇਤ ਮੋਹਤਬਰ ਹਾਜ਼ਰ ਸਨ।
ਸੀਪੀ ਨੇ ਵੱਖ-ਵੱਖ ਐਸੋਸੀਏਸ਼ਨ ਦੇ ਪ੍ਰਧਾਨ ਤੇ ਮੋਹਤਬਰਾਂ ਨੂੰ ਜਲੰਧਰ ਸ਼ਹਿਰ ’ਚ ਪੈਟਰੋਲੀਅਮ ਵਸਤਾਂ ਦੀਆਂ ਜਨਤਕ ਮੰਗਾਂ ਨੂੰ ਪੂਰਾ ਕਰਨ ਅਤੇ ਲੁੜੀਦਾ ਸਟਾਕ ਨੂੰ ਸਚਾਰੂ ਢੰਗ ਨਾਲ ਵੰਡਣ ਅਤੇ ਲੋਕਾਂ ਨੂੰ ਨਾ ਘਬਰਾਉਣ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਸਾਥ ਦੇਣ ਦਾ ਭਰੋਸਾ ਦਿੱਤਾ। ਸ਼ਹਿਰ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਐੱਲਪੀਜੀ ਸਿਲੰਡਰਾਂ/ਡੀਜ਼ਲ/ਪੈਟਰੋਲ ਦੀ ਉਪਲਬਧਤਾ ਨੂੰ ਲੈ ਕੇ ਘਬਰਾਉਣ ਦੀ ਕੋਈ ਲੋੜ ਨਹੀਂ ਹੈ, ਕਿਉਂਕਿ ਸ਼ਹਿਰ ਕੋਲ ਜਨਤਕ ਮੰਗ ਨੂੰ ਪੂਰਾ ਕਰਨ ਲਈ ਲੁੜੀਂਦਾ ਸਟਾਕ ਮੌਜੂਦ ਹੈ। ਕਮਿਸ਼ਨਰੇਟ ਪੁਲਿਸ ਵੱਲੋਂ ਸ਼ਹਿਰ ’ਚ ਐੱਲਪੀਜੀ ਸਿਲੰਡਰ, ਡੀਜ਼ਲ ਤੇ ਪੈਟਰੋਲ ਦੇ ਸਟਾਕ ’ਤੇ ਨਜ਼ਰ ਰੱਖੀ ਜਾ ਰਹੀ ਹੈ ਤਾਂ ਜੋ ਜ਼ਰੂਰੀ ਵਸਤਾਂ ਦੀ ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾਇਆ ਜਾ ਸਕੇ ਤੇ ਜਮ੍ਹਾਂਖੋਰੀ ਤੇ ਕਾਲਾ ਬਾਜ਼ਾਰੀ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਸ਼ਖਤ ਚਿਤਾਵਨੀ ਦਿੱਤੀ।