ਵੱਖ-ਵੱਖ ਯੂਨੀਅਨਾਂ ਨੇ ਹੜਤਾਲ ’ਚ ਲਿਆ ਹਿੱਸਾ
ਸੀਟੂ, ਆਂਗਨਵਾੜੀ ਮੁਲਾਜ਼ਮ ਯੂਨੀਅਨ, ਫਰਮਾਸਿਸਟ, ਖੇਤ ਮਜਦੂਰਾਂ ਨੇ ਕੌਮੀ ਹੜਤਾਲ ’ਚ ਭਾਗ ਲਿਆ
Publish Date: Thu, 12 Feb 2026 07:43 PM (IST)
Updated Date: Thu, 12 Feb 2026 07:45 PM (IST)

ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਚੰਡੀਗੜ੍ਹ ਮੈਡੀਕਲ ਤੇ ਸੇਲਜ ਰਿਪਰਜੈਂਟੇਟਿਵ ਯੂਨੀਅਨ ਨੇ ਇਕ ਰੋਜ਼ਾ ਕੌਮੀ ਹੜਤਾਲ ’ਚ ਵੱਧ ਚੜ ਕੇ ਭਾਗ ਲਿਆ। ਅੱਜ ਦੀ ਇਕ ਰੋਜ਼ਾ ਕੌਮੀ ਹੜਤਾਲ ’ਚ ਸੀ ਆਈਟੀਯੂ, ਆਂਗਣਵਾੜੀ ਮੁਲਾਜ਼ਮ ਯੂਨੀਅਨ, ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਨੇ ਵੱਡੀ ਗਿਣਤੀ ’ਚ ਹੜਤਾਲ ਕਰਕੇ ਮਾਰਚ ਰੋਸ ਕੀਤਾ ’ਚ ਹਿੱਸਾ ਲਿਆ। ਅੱਜ ਦੀ ਕੌਮੀ ਹੜਤਾਲ ਦੇਸ਼ ਦੀਆਂ ਸਾਰੀਆਂ ਟਰੇਡ ਯੂਨੀਅਨਾਂ, ਮੁਲਾਜ਼ਮ ਫੈਡਰੇਸ਼ਨਾਂ, ਪੈਨਸ਼ਨਰਜ ਯੂਨੀਅਨਾਂ ਤੇ ਹੋਰ ਜੱਥੇਬੰਦੀਆਂ ਦੇ ਸਹਿਯੋਗ ਨਾਲ ਸਾਰੀਆਂ ਜੱਥੇਬੰਦੀਆਂ ਦੀ ਕਾਲ ਤੇ ਇਕ ਰੋਜ਼ਾ ਕੌਮੀ ਹੜਤਾਲ ਕੀਤੀ ਗਈ। ਇਹ ਇਕ ਰੋਜ਼ਾ ਕੌਮੀ ਹੜਤਾਲ ਕੇਂਦਰ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ, ਮਹਿੰਗਾਈ, ਬੇਰੁਜ਼ਗਾਰੀ, ਕੇਂਦਰ ਸਰਕਾਰ ਦੇ ਤਾਜ਼ਾ ਸਮਝੌਤੇ ਬਿਜਲੀ ਤੇ ਸੀਡ ਬਿਲ, ਮਨਰੇਗਾ ਤੇ ਮਜ਼ਦੂਰ ਪੱਖੀ ਕਾਨੂੰਨ ਖਤਮ ਕਰਕੇ ਤਿੰਨ ਕੋਡ ਤਿਆਰ ਕਰਕੇ ਜਿਸ ਨਾਲ ਮਜ਼ਦੂਰਾਂ ਦੇ ਰੁਜ਼ਗਾਰ ਦੀ ਗਰੰਟੀ ਖਤਮ ਹੁੰਦੀ ਹੈ ਤੇ ਕੰਮ ਦੇ ਘੰਟੇ ਘਟਾਏ ਗਏ ਹਨ, ਪੁਰਾਣੇ ਪੈਨਸ਼ਨ ਬਹਾਲ ਨਾ ਕਰਨਾ, ਲੋਕ ਵਿਰੋਧੀ ਨੀਤੀਆਂ ਨੂੰ ਮੋੜਾ ਦੇਣ ਲਈ ਇਹ ਕੌਮੀ ਹੜਤਾਲ ਕੀਤੀ ਗਈ। ਦੇਸ਼ ਭਗਤ ਯਾਦਗਾਰ ਹਾਲ ਵਿਖੇ ਇੱਕ ਵਿਸ਼ਾਲ ਰੈਲੀ ਕਰਨ ਬਾਅਦ ਰੋਸ ਮਾਰਚ ਕਰਦੇ ਹੋਏ ਪ੍ਰਦਰਸ਼ਨਕਾਰੀ ਸੰਵਿਧਾਨ ਚੌਕ ਤੱਕ ਪੁੱਜੇ। ਇਸ ਰੋਸ ਮਾਰਚ ਦੀ ਅਗਵਾਈ ਆਂਗਨਵਾੜੀ ਮੁਲਾਜ਼ਮ ਯੂਨੀਅਨ ਦੇ ਸੂਬਾ ਆਗੂ ਕ੍ਰਿਸ਼ਨਾ ਕੁਮਾਰੀ, ਸੀਟੂ ਦੇ ਬੀ ਬੀ ਐਂਥਨੀ, ਮੈਡੀਕਲ ਫਰਮਸਿਸਟ ਦੇ ਆਗੂ ਵਨੀਤ ਸ਼ਰਮਾ ਨੇ ਅਗਵਾਈ ਕੀਤੀ। ਇਸ ਵਿਸ਼ਾਲ ਮਾਰਚ ਮੌਕੇ ਵਿਸ਼ਾਲ ਉੱਪਲ, ਪ੍ਰਕਾਸ਼ ਕਲੇਰ, ਕਨਾਲ, ਕਰਮਜੀਤ ਸਿੰਘ, ਗਿਆਨ ਚੰਦ, ਸ਼ੈਲਿੰਦਰ ਟੰਡਨ, ਗੁਰਪ੍ਰੀਤ ਸਿੰਘ ਤੇ ਹੋਰ ਆਗੂ ਵੱਡੀ ਗਿਣਤੀ ’ਚ ਸ਼ਾਮਲ ਸਨ।