ਸਰਕਲ ਪ੍ਰਧਾਨਾਂ ਨੂੰ ਕੀਤਾ ਸਨਮਾਨਿਤ
ਅਮਰਜੀਤ ਸਿੰਘ ਵੇਹਗਲ, ਪੰਜਾਬੀ
Publish Date: Sat, 21 Feb 2026 10:37 PM (IST)
Updated Date: Sat, 21 Feb 2026 10:39 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ :
ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਉੱਤਰੀ ਵਿਧਾਨ ਸਭਾ ਦੇ ਇੰਚਾਰਜ ਹਰਿੰਦਰ ਸਿੰਘ ਢੀਂਡਸਾ ਪਿਛਲੇ ਦਿਨੀਂ ਹਲਕਾ ਉੱਤਰੀ ਦੀ ਸਮੁੱਚੀ ਟੀਮ ਨੂੰ ਸ਼੍ਰੋਮਣੀ ਅਕਾਲੀ ਦਲ ’ਚ ਸੁਚੱਜੀ ਨੁਮਾਇੰਦਗੀ ਦੇਣ ਤੇ ਸੀਨੀਅਰ ਅਕਾਲੀ ਆਗੂ ਰਣਜੀਤ ਸਿੰਘ ਰਾਣਾ ਨੇ ਉਚੇਚੇ ਤੌਰ ’ਤੇ ਸਨਮਾਨਿਤ ਕੀਤਾ। ਇਸ ਮੌਕੇ ਸਰਕਲ ਪ੍ਰਧਾਨਾਂ ਨੂੰ ਹਲਕਾ ਇੰਚਾਰਜ ਹਰਿੰਦਰ ਸਿੰਘ ਢੀਂਡਸਾ ਨੇ ਹਾਰ ਪਾ ਕੇ ਉਨ੍ਹਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ। ਰਾਣਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਵੱਲੋਂ 2027 ਦੇ ਮਿਸ਼ਨ ਨੂੰ ਮੁੱਖ ਰੱਖ ਕੇ ਹਲਕਾ ਉੱਤਰੀ ’ਚ ਪੂਰੇ ਬੂਥਾਂ ਤੱਕ ਲਾਮਬੰਦੀ ਕਰ ਕੇ ਸ਼ਹਿਰ ’ਚ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਤ ਤੇ ਚੜ੍ਹਦੀ ਕਲਾ ਲਈ ਹਰ ਵਰਗ ਦੇ ਲੋਕਾਂ ਨੂੰ ਜੋੜਨ ਦੇ ਉਪਰਾਲੇ ਸ਼ੁਰੂ ਕੀਤੇ ਜਾਣਗੇ। ਇਸ ਮੌਕੇ ਹਰਿੰਦਰ ਸਿੰਘ ਢੀਡਸਾ ਵੱਲੋਂ ਮੇਜਰ ਸਿੰਘ ਕਾਹਲੋਂ ਸਰਕਲ ਪ੍ਰਧਾਨ ਮਕਸੂਦਾਂ, ਕਰਤਾਰ ਸਿੰਘ ਬਿੱਲਾ ਸਰਕਲ ਪ੍ਰਧਾਨ, ਸਤਿੰਦਰ ਸਿੰਘ ਪੀਤਾ, ਜਗਦੀਪ ਸਿੰਘ, ਜਗਜੀਤ ਸਿੰਘ ਖਾਲਸਾ, ਮਹਿੰਦਰ ਸਿੰਘ ਜੰਬਾ, ਹਕੀਕਤ ਸਿੰਘ ਸੈਣੀ, ਪਰਮਿੰਦਰ ਸਿੰਘ ਭਾਟੀਆ, ਬਾਲ ਕਿਸ਼ਨ ਬਾਲਾ ਸਾਰੇ ਸਰਕਲ ਪ੍ਰਧਾਨ, ਸਤਨਾਮ ਕੌਰ ਪ੍ਰਧਾਨ ਇਸਤਰੀ ਅਕਾਲੀ ਦਲ ਉੱਤਰੀ ਵਿਧਾਨ ਸਭਾ, ਦਲਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ ਨੂੰ ਸਨਮਾਨਿਤ ਕੀਤਾ ਗਿਆ।