ਸ਼ਾਹਕੋਟ ਹਲਕੇ ਦੇ ਸਰਕਲ ਪ੍ਰਧਾਨ ਥਾਪੇ
ਸੁਖਬੀਰ ਬਾਦਲ ਦੀ ਮਨਜ਼ੂਰੀ ਨਾਲ ਸ਼ਾਹਕੋਟ ਹਲਕੇ ਦੇ ਸਰਕਲ ਪ੍ਰਧਾਨ ਨਿਯੁਕਤ
Publish Date: Fri, 20 Feb 2026 07:34 PM (IST)
Updated Date: Fri, 20 Feb 2026 07:36 PM (IST)
ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ : ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਵਾਨਗੀ ਨਾਲ ਜਲੰਧਰ (ਦਿਹਾਤੀ) ਦੇ ਪ੍ਰਧਾਨ ਐਡਵੋਕੇਟ ਬਚਿੱਤਰ ਸਿੰਘ ਕੋਹਾੜ ਨੇ ਹਲਕਾ ਸ਼ਾਹਕੋਟ ਦੇ ਪ੍ਰਧਾਨਾਂ ਦੀਆਂ ਨਿਯੁਕਤੀਆਂ ਦਾ ਐਲਾਨ ਕੀਤਾ। ਉਨ੍ਹਾਂ ਨੇ ਸਰਕਲ ਗਿੱਦੜਪਿੰਡੀ ਤੋਂ ਗਿਆਨ ਸਿੰਘ, ਮਹਿਰਾਜਾਵਾਲਾ ਤੋਂ ਕੁਲਵੰਤ ਸਿੰਘ, ਨਿਹਾਲੂਵਾਲ ਤੋਂ ਸੁਰਜੀਤ ਸਿੰਘ, ਲੋਹੀਆ ਸ਼ਹਿਰ ਤੋਂ ਕੁਲਵੰਤ ਰਾਏ ਸ਼ਰਮਾ, ਸਰਕਲ ਦੋਨਾ ਤੋਂ ਹਰਵਿੰਦਰ ਸਿੰਘ, ਮੂਲੇਵਾਲ ਖਹਿਰਾ ਤੋਂ ਤਲਵੰਤ ਸਿੰਘ, ਬਾਜਵਾ ਕਲਾਂ ਤੋਂ ਰਾਮ ਸਿੰਘ, ਸ਼ਾਹਕੋਟ ਸ਼ਹਿਰ ਤੋਂ ਜਸਵਿੰਦਰ ਸਿੰਘ ਪੋਪਲੀ, ਮਲਸੀਆ ਤੋਂ ਬਲਵਿੰਦਰ ਸਿੰਘ, ਪੰਡੋਰੀ ਖਾਸ ਤੋਂ ਬਹਾਦਰ ਸਿੰਘ ਤੇ ਸਰਕਲ ਮਹਿਤਪੁਰ ਤੋਂ ਦਲਜੀਤ ਸਿੰਘ ਕਾਹਲੋਂ ਨੂੰ ਨਿਯੁਕਤ ਕੀਤਾ ਹੈ। ਸਾਰੇ ਸਰਕਲ ਪ੍ਰਧਾਨ ਨੇ ਅਕਾਲੀ ਦਲ ਦੀ ਲੀਡਰਸ਼ਿਪ ਦਾ ਧੰਨਵਾਦ ਕੀਤਾ।