ਲਾਲਾ ਵਾਲੇ ਪੀਰ ਦੀ ਯਾਦ ਨੂੰ ਮੇਲਾ ਅੱਜ
ਲੱਖ ਦਾਤਾ ਲਾਲਾ ਵਾਲੇ ਪੀਰੋਮ ਦੀ ਯਾਦ ਨੂੰ ਸਮਰਪਿਤ ਚੌਕੀਆ ਦਾ ਤੇ ਸੱਭਿਆਚਾਰਕ ਮੇਲਾ ਅੱਜ
Publish Date: Sat, 28 Feb 2026 08:28 PM (IST)
Updated Date: Sat, 28 Feb 2026 08:28 PM (IST)
ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਸਦਰ ਥਾਣਾ ਨਕੋਦਰ ਅਧੀਨ ਪੈਂਦੇ ਪਿੰਡ ਗਿੱਲ ’ਚ ਲੱਖ ਦਾਤਾ ਸਖੀ ਸੁਲਤਾਨ ਲਾਲਾ ਵਾਲੇ ਪੀਰ ਦੀ ਨਿੱਘੀ ਯਾਦ ਨੂੰ ਸਮਰਪਿਤ ਚੌਕੀਆ ਦਾ ਤੇ ਸੱਭਿਆਚਾਰਕ ਮੇਲਾ ਐੱਨ ਆਰ ਆਈਜ਼ ਤੇ ਗ੍ਰਾਮ ਪੰਚਾਇਤ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਹਿਲੀ ਮਾਰਚ ਨੂੰ ਕਰਵਾਇਆ ਜਾ ਰਿਹਾ ਹੈ। ਮੇਲੇ ਦੇ ਮੁੱਖ ਪ੍ਰਬੰਧਕ ਰਾਜਾ ਗਿੱਲ ਮੁਤਾਬਕ ਇਸ ਮੇਲੇ ਦੇ ਮੁੱਖ ਮਹਿਮਾਨ ਹਲਕਾ ਵਿਧਾਇਕ ਨਕੋਦਰ ਇੰਦਰਜੀਤ ਕੌਰ ਮਾਨ ਹੋਣਗੇ। ਮੇਲੇ ਦਾ ਸ਼ੁੱਭ ਉਦਘਾਟਨ ਸਰਪੰਚ ਦਲਜੀਤ ਕੌਰ ਤੇ ਮੇਲਾ ਪ੍ਰਬੰਧਕ ਕਮੇਟੀ ਅਪਣੇ ਕਰ ਕਮਲਾ ਨਾਲ ਕਰਨਗੇ। ਸਵੇਰੇ ਸ੍ਰੀ ਅਖੰਡ ਪਾਠ ਦੇ ਪਾਠਾਂ ਦੇ ਭੋਗ ਪਾਏ ਜਾਣ ਗਏ। ਭੋਗ ਉਪਰੰਤ ਸੱਭਿਆਚਾਰਕ ਮੇਲੇ ਦਾ ਆਗਾਜ਼ ਹੋਵੇਗਾ, ਜਿਸ ’ਚ ਪ੍ਰਸਿੱਧ ਕਲਾਕਾਰ ਲਹਿੰਬਰ ਹੁਸੈਨਪੁਰੀ, ਪ੍ਰਵੇਜ਼ ਆਲਮ, ਅਰਸ਼ ਕੌਰ, ਮਿੰਟੂ ਹੇਰ ਕਲਾਂ ਦੇ ਜੌਹਰ ਦਿਖਾਉਣਗੇ। ਰਾਤ ਨੂੰ ਮਹਿਫਲ-ਏ ਕੱਵਾਲ ਪ੍ਰੋਗਰਾਮ ਹੋਵੇਗਾ, ਜਿਸ ’ਚ ਵੱਖ-ਵੱਖ ਕੱਵਾਲ ਜਿਵੇ ਜੱਸਾ ਖਾਨ, ਤੇਜੀ ਖਾਨ , ਸੁਖਦੇਵ ਤੇ ਗੁਰਦੇਵ ਗਿੱਲ ਐਂਡ ਪਾਰਟੀ ਸੂਫੀਆਨਾ ਰੰਗ ਪੇਸ਼ ਕਰਨਗੇ। ਇਸ ਮੌਕੇ ਇਨਾਮਾਂ ਦੀ ਵੰਡ ਹਲਕਾ ਵਿਧਾਇਕ ਨਕੋਦਰ ਇੰਦਰਜੀਤ ਕੌਰ ਮਾਨ, ਸਰਪੰਚ ਦਲਜੀਤ ਕੌਰ, ਰਾਜਾ ਗਿੱਲ, ਵਿੱਕੀ ਜੱਸਲ ਸਾਂਝੇ ਤੌਰ ’ਤੇ ਕਰਨਗੇ। ਗੁਰੂ ਕਾ ਲੰਗਰ ਅਤੁੱਟ ਵਰਤਾਏਗਾ।