ਚੋਪੜਾ ਹਸਪਤਾਲ ਦੇ ਡਾਕਟਰਾਂ ਨੇ ਮਰੀਜ਼ ਨੂੰ ਦਿੱਤੀ ਨਵੀਂ ਜ਼ਿੰਦਗੀ
ਚੋਪੜਾ ਹਸਪਤਾਲ ਦੇ ਡਾਕਟਰਾਂ ਨੇ ਮਰੀਜ ਨੂੰ ਦਿੱਤੀ ਨਵੀਂ ਜਿੰਦਗੀ
Publish Date: Sun, 01 Feb 2026 07:23 PM (IST)
Updated Date: Mon, 02 Feb 2026 04:14 AM (IST)

ਬਿਜਨਸ ਪਲੱਸ ਦਾ ਲੋਗੋ ਲਾਓ)------- ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਸ਼ਾਹਕੋਟ : ਸਹੀ ਇਲਾਜ ਤੇ ਡਾਕਟਰ ਦੀ ਸੂਝ-ਬੂਝ ਮਰੀਜ਼ ਨੂੰ ਮੌਤ ਦੇ ਮੂੰਹ ’ਚੋਂ ਵੀ ਕੱਢ ਸਕਦੀ ਹੈ। ਅਜਿਹੀ ਹੀ ਮਿਸਾਲ ਸ਼ਾਹਕੋਟ ਦੇ ਚੋਪੜਾ ਹਸਪਤਾਲ ਵਿਖੇ ਵੇਖਣ ਨੂੰ ਮਿਲੀ, ਜਿੱਥੇ ਇਕ ਸ਼ੂਗਰ ਪੀੜਤ ਮਰੀਜ਼ ਦੇ ਵਿਗੜੇ ਹੋਏ ਪੈਰ ਦਾ ਸਫਲ ਇਲਾਜ ਕਰ ਕੇ ਉਸ ਨੂੰ ਉਮਰ ਭਰ ਦੀ ਅਪਾਹਜਤਾ ਤੋਂ ਬਚਾਅ ਲਿਆ ਗਿਆ। ਪਿੰਡ ਸਾਦਿਕਪੁਰ ਵਾਸੀ ਪਿਆਰਾ ਸਿੰਘ ਸ਼ੂਗਰ ਦੀ ਬਿਮਾਰੀ ਤੋਂ ਪੀੜਤ ਸਨ। ਸ਼ੂਗਰ ਵਧਣ ਕਾਰਨ ਉਨ੍ਹਾਂ ਦੇ ਪੈਰ ’ਚ ਇਨਫੈਕਸ਼ਨ ਹੋ ਗਈ ਸੀ। ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਪਹਿਲਾਂ ਸੁਲਤਾਨਪੁਰ ਤੇ ਜਲੰਧਰ ਦੇ ਹਸਪਤਾਲਾਂ ਤੋਂ ਇਲਾਜ ਕਰਵਾਇਆ, ਜਿੱਥੇ ਡਾਕਟਰਾਂ ਨੇ ਪਿਆਰਾ ਸਿੰਘ ਦੇ ਪੈਰ ਦਾ ਅੰਗੂਠਾ ਕੱਟ ਦਿੱਤਾ ਸੀ। ਪਰ ਇਸ ਦੇ ਬਾਵਜੂਦ ਪੈਰ ਦਾ ਜ਼ਖ਼ਮ ਠੀਕ ਨਹੀਂ ਹੋਇਆ ਤੇ ਹਾਲਤ ਗੰਭੀਰ ਹੋ ਗਈ। ਡਾਕਟਰਾਂ ਨੇ ਗਲ਼ੇ ਹੋਏ ਪੈਰ ਨੂੰ ਵੇਖ ਕੇ ਸਾਫ਼ ਕਹਿ ਦਿੱਤਾ ਸੀ ਕਿ ਹੁਣ ਇਸ ਦਾ ਕੋਈ ਇਲਾਜ ਨਹੀਂ ਹੈ, ਜਾਨ ਬਚਾਉਣ ਲਈ ਪੂਰਾ ਪੈਰ ਕੱਟਣਾ ਪਵੇਗਾ। ਇਸ ਗੱਲ ਨੇ ਪੂਰੇ ਪਰਿਵਾਰ ਨੂੰ ਚਿੰਤਾ ਵਿਚ ਪਾ ਦਿੱਤਾ ਸੀ। ਹਰ ਪਾਸਿਓਂ ਧੱਕੇ ਖਾਣ ਤੇ ਨਿਰਾਸ਼ ਹੋਣ ਤੋਂ ਬਾਅਦ ਪਰਿਵਾਰ ਪਿਆਰਾ ਸਿੰਘ ਨੂੰ ਲੈ ਕੇ ਚੋਪੜਾ ਹਸਪਤਾਲ ਸ਼ਾਹਕੋਟ ਵਿਖੇ ਪਹੁੰਚਿਆ। ਇੱਥੇ ਡਾ. ਮਲਵਿੰਦਰ ਸਿੰਘ ਤੇ ਡਾ. ਸੋਨੀਆ ਨੇ ਮਰੀਜ਼ ਦੀ ਜਾਂਚ ਕੀਤੀ ਤੇ ਇਲਾਜ ਸ਼ੁਰੂ ਕਰ ਦਿੱਤਾ। ਲਗਪਗ ਡੇਢ ਮਹੀਨਾ ਚੱਲੇ ਇਲਾਜ ਤੋਂ ਬਾਅਦ ਬਿਨਾ ਪੈਰ ਕੱਟੇ ਮਰੀਜ਼ ਨੂੰ ਬਚਾਅ ਲਿਆ ਤੇ ਉਹ ਹੁਣ ਤੰਦਰੁਸਤ ਹਨ। ਸਿਹਤਯਾਬ ਹੋਏ ਪਿਆਰਾ ਸਿੰਘ ਨੇ ਡਾ. ਮਲਵਿੰਦਰ ਸਿੰਘ ਤੇ ਡਾ. ਸੋਨੀਆ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਡਾਕਟਰਾਂ ਨੇ ਉਨ੍ਹਾਂ ਨੂੰ ਅਪਾਹਜ ਹੋਣ ਤੋਂ ਬਚਾਅ ਲਿਆ ਹੈ।