ਜੇਤੂਆਂ ਨੂੰ ਮੈਡਲਾਂ ਨਾਲ ਕੀਤਾ ਸਨਮਾਨਿਤ
ਬੱਚਿਆਂ ਨੇ ਮਨਾਇਆ ਸਾਲਾਨਾ ਸਪੋਰਟਸ ਡੇ, ਜੇਤੂ ਬੱਚੇ ਮੈਡਲ ਨਾਲ ਸਨਮਾਨਿਤ
Publish Date: Tue, 17 Feb 2026 06:50 PM (IST)
Updated Date: Tue, 17 Feb 2026 06:51 PM (IST)

ਲਵਦੀਪ ਬੈਂਸ, ਪੰਜਾਬੀ ਜਾਗਰਣ, ਪਤਾਰਾ/ਜਲੰਧਰ ਕੈਂਟ : ਸਕੂਲੀ ਸਿੱਖਿਆ ਦੇ ਨਾਲ-ਨਾਲ ਬੱਚੇ ਬੌਧਿਕ ਤੇ ਸਰੀਰਕ ਪੱਖੋਂ ਵੀ ਮਜ਼ਬੂਤ ਬਣਨੇ ਬਹੁਤ ਜ਼ਰੂਰੀ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਲੰਧਰ ਕੈਂਟ ਸਥਿਤ ਡੀਆਰ ਜੈਨ ਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਦੇ ਮੈਨੇਜਰ ਐੱਨਕੇ ਜੈਨ ਤੇ ਮੈਨੇਜਮੈਂਟ ਮੈਂਬਰ ਸਾਕਸ਼ੀ ਜੈਨ ਨੇ ਸਕੂਲ ਵਿਖੇ ਕਰਵਾਏ ਬੱਚਿਆਂ ਦੇ ਸਾਲਾਨਾ ਸਪੋਰਟਸ ਡੇ ਦੌਰਾਨ ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆਂ ਕੀਤਾ। ਸਕੂਲ ਮੈਨੇਜਮੈਂਟ ਵੱਲੋਂ ਜਿੱਥੇ ਬੱਚਿਆਂ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਨੂੰ ਪਹਿਲ ਦਿੱਤੀ ਜਾਂਦੀ ਹੈ ਉਥੇ ਹੀ ਬੱਚਿਆਂ ਨੂੰ ਸਰੀਰਕ ਤੇ ਬੌਧਿਕ ਪੱਖੋਂ ਮਜ਼ਬੂਤ ਬਣਾਉਣ ਲਈ ਵੀ ਸਕੂਲ ਵਿਖੇ ਖੇਡ ਤੇ ਵਿੱਦਿਅਕ ਮੁਕਾਬਲੇ ਕਰਵਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਮੁਕਾਬਲਿਆਂ ਨਾਲ ਜਿੱਥੇ ਬੱਚਿਆਂ ਨੂੰ ਪੜਾਈ ਦੇ ਦਬਾਅ ਤੋਂ ਨਿਜਾਤ ਮਿਲਦੀ ਹੈ ਉਥੇ ਹੀ ਬੱਚਿਆਂ ਅੰਦਰ ਸਪੋਰਟਸਮੈਨਸ਼ਿਪ ਦੀ ਭਾਵਨਾ ਵੀ ਪ੍ਰਫੁੱਲਿਤ ਹੁੰਦੀ ਹੈ, ਜਿਸ ਨਾਲ ਵਿਦਿਆਰਥੀਆਂ ਦੀ ਸ਼ਖਸੀਅਤ ਨਿੱਖਰਦੀ ਹੈ ਤੇ ਬੱਚੇ ਭਵਿੱਖ ’ਚ ਬਿਹਤਰ ਮਨੁੱਖ ਬਣਦੇ ਹਨ। ਇਸ ਦੌਰਾਨ ਗੱਲਬਾਤ ਕਰਦਿਆਂ ਪ੍ਰਿੰਸੀਪਲ ਦੀਪਕ ਸਨਨ ਨੇ ਦੱਸਿਆ ਕਿ ਸਕੂਲ ਮੈਨੇਜਮੈਂਟ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਨਿਰੰਤਰ ਯਤਨਸ਼ੀਲ ਹੈ। ਖੇਡ ਮੁਕਾਬਲਿਆਂ ਦੌਰਾਨ ਬੱਚਿਆਂ ਦੇ ਮਾਪਿਆਂ ਨੂੰ ਸਕੂਲ ਵਿਖੇ ਬੁਲਾਇਆ ਗਿਆ ਤੇ ਬੱਚਿਆਂ ਦੇ ਨਾਲ ਮਾਪਿਆਂ ਨੇ ਵੀ ਇਸ ਐਕਟੀਵਿਟੀ 'ਚ ਉਤਸ਼ਾਹ ਨਾਲ ਹਿੱਸਾ ਲਿਆ। ਜੇਤੂ ਬੱਚਿਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਬਾਕੀ ਬੱਚਿਆਂ ਨੂੰ ਭਵਿੱਖ ’ਚ ਹੋਰ ਬਿਹਤਰ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਦੌਰਾਨ ਆਏ ਬੱਚਿਆਂ ਤੇ ਮਾਪਿਆਂ ਨੂੰ ਸਕੂਲ ਵੱਲੋਂ ਰਿਫਰੈਸ਼ਮੈਂਟ ਵੀ ਮੁਹੱਈਆ ਕਰਵਾਈ ਗਈ। ਇਸ ਮੌਕੇ ਸਕੂਲ ਅਧਿਆਪਕਾਂ ’ਚ ਗੌਰਵ ਸ਼ਰਮਾ, ਅਨੁਰਾਧਾ ਕਾਲਰਾ, ਰਾਜ ਕੁਮਾਰ, ਮੀਨੂੰ ਆਨੰਦ ਤੇ ਅਨੁਰਾਧਾ ਜੈਨ ਨੇ ਇਸ ਖੇਡ ਦਿਵਸ ਨੂੰ ਬਿਹਤਰ ਬਣਾਉਣ ਲਈ ਅਹਿਮ ਯੋਗਦਾਨ ਪਾਇਆ।