ਗਾਇਕ ਬੱਲਨੂਰ ਵਿਰਦੀ ਨੇ ’ਰਵਿਦਾਸ ਜੀ ਆਏ’ ਨਾਲ ਲਵਾਈ ਹਾਜ਼ਰੀ
ਬਾਲ ਗਾਇਕ ਬੱਲਨੂਰ ਵਿਰਦੀ ਨੇ ’ਰਵਿਦਾਸ ਜੀ ਆਏ’ ਨਾਲ ਲਵਾਈ ਹਾਜ਼ਰੀ
Publish Date: Fri, 30 Jan 2026 08:43 PM (IST)
Updated Date: Fri, 30 Jan 2026 08:46 PM (IST)
ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਜਗਤ ਗੁਰੂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਪਹਿਲੀ ਵਾਰ ਬਤੌਰ ਨੰਨ੍ਹੇ ਮੁੰਨੇ ਗਾਇਕ ਬਲਨੂਰ ਵਿਰਦੀ ਆਪਣਾ ਨਵਾਂ ਸਿੰਗਲ ਟ੍ਰੈਕ ਗੁਰੂ ਰਵਿਦਾਸ ਜੀ ਆਏ ਨਾਲ ਜੇ ਕੇ ਸਟਾਰ ਐਂਟਰਟੇਨਮੈਂਟ ਗਰੀਸ ਦੀ ਤਰਫੋਂ ਸੰਗਤ ਦੇ ਰੂਬਰੂ ਹੋਇਆ ਹੈ। ਜਸਵਿੰਦਰ ਬੱਲ ਦੇ ਇਸ ਪ੍ਰੋਜੈਕਟ ਨੂੰ ਜੱਗੀ ਸਿੰਘ ਗੀਤਕਾਰ, ਗਾਇਕ ਅਤੇ ਫਿਲਮ ਪ੍ਰੋਡਿਊਸਰ ਨੇ ਲਾਂਚ ਕੀਤਾ ਹੈ। ਇਸ ਸ਼ਾਨਦਾਰ ਟ੍ਰੈਕ ਨੂੰ ਇਟਲੀ ਦੇ ਵਸਨੀਕ ਪ੍ਸਿੱਧ ਗੀਤਕਾਰ ਅਤੇ ਮਿਸ਼ਨਰੀ ਕਲਮ ਗੋਲਡੀ ਦਰਦੀ ਨੇ ਕਲਮਬੱਧ ਕੀਤਾ ਹੈ। ਇਸ ਟ੍ਰੈਕ ਲਈ ਲੋਕ ਗਾਇਕ ਮਲਕੀਤ ਬੰਬੇਲੀ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਹੈ। ਸੁਖਜਿੰਦਰ ਵਿਰਦੀ ਨੇ ਇਸ ਗੀਤ ਨੂੰ ਵਿਲੱਖਣ ਤਰੀਕੇ ਦੀ ਵੀਡੀਓ ਅਦਾਇਗੀ ਦੇ ਕੇ ਸੰਗਤ ਦੇ ਸਨਮੁੱਖ ਕੀਤਾ ਹੈ। ਇਸਦਾ ਮਿਊਜ਼ਿਕ ਕੈਂਡੀ ਬੀਟਸ ਵੱਲੋਂ ਤਿਆਰ ਕੀਤਾ ਗਿਆ ਹੈ।