ਮੁੱਖ ਮੰਤਰੀ ਘਰ ਦਾ ਘਿਰਾਓ 18 ਨੂੰ
ਪੰਜਾਬ ਸਰਕਾਰ ਵਿਰੋਧੀ ਆਗੂਆਂ ਨੂੰ ਰਿਹਾਈ ਨਾ ਦੇਣ ਦੇ ਵਿਰੋਧ ’ਚ ਮੁੱਖ ਮੰਤਰੀ ਘਰ ਦਾ ਘਿਰਾਓ 18 ਫਰਵਰੀ ਨੂੰ
Publish Date: Mon, 16 Feb 2026 08:18 PM (IST)
Updated Date: Mon, 16 Feb 2026 08:21 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਹਿਤਪੁਰ : ਪੰਜਾਬ ’ਚ ਮਜ਼ਦੂਰਾਂ-ਕਿਸਾਨਾਂ ਦੇ ਆਗੂਆਂ ਨੂੰ ਜੇਲ੍ਹ ’ਚ ਰੋਕਣ ਦੇ ਵਿਰੋਧ ’ਚ 18 ਫਰਵਰੀ ਨੂੰ ਮੁੱਖ ਮੰਤਰੀ ਪੰਜਾਬ ਦੇ ਘਰ ਦਾ ਘਿਰਾਓ ਕਰਨ ਲਈ ਪੰਜਾਬ ਭਰ ’ਚ ਤਿਆਰੀਆਂ ਜਾਰੀ ਹਨ। ਇਸ ਲਾਮਬੰਦੀ ਦੀ ਕੜੀ ਵਜੋਂ ਸੋਮਵਾਰ ਮਹਿਤਪੁਰ ’ਚ ਪੇਂਡੂ ਮਜ਼ਦੂਰ ਯੂਨੀਅਨ ਦੀ ਮੀਟਿੰਗ ਹੋਈ, ਜਿਸ ਦੀ ਪ੍ਰਧਾਨਗੀ ਜ਼ਿਲ੍ਹਾ ਪ੍ਰਧਾਨ ਹੰਸਰਾਜ ਪੱਬਮਾ ਨੇ ਕੀਤੀ। ਮੀਟਿੰਗ ’ਚ ਹੰਸਰਾਜ ਪੱਬਮਾ ਨੇ ਕਿਹਾ ਕਿ ਸੰਗਰੂਰ ਰੈਲੀ ’ਚ ਮਜ਼ਦੂਰਾਂ ਦੇ ਇਲਾਵਾ ਕਿਸਾਨ ਤੇ ਇਨਸਾਫ਼-ਪਸੰਦ ਲੋਕ ਵੀ ਸ਼ਮੂਲੀਅਤ ਕਰਨਗੇ। ਰੈਲੀ ’ਚ ਮੁਕੇਸ਼ ਮਲੌਦ ਸਮੇਤ ਵੱਖ-ਵੱਖ ਸਮਿਆਂ ਤੇ ਜ਼ਮੀਨੀ ਸੰਘਰਸ਼ ਕਰਦੇ ਆਗੂਆਂ ਨੂੰ ਰਿਹਾਅ ਕਰਨ ਤੇ ਝੂਠੇ ਕੇਸ ਵਾਪਸ ਲੈਣ ਦੀ ਮੰਗ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਪੰਚਾਇਤੀ ਜ਼ਮੀਨ ਦੀ ਵੰਡ ਗਰੀਬ ਕਿਸਾਨਾਂ ਤੇ ਦਲਿਤਾਂ ’ਚ ਹੋਣੀ ਚਾਹੀਦਾ ਹੈ ਪਰ ਹਰ ਸਾਲ ਡੰਮੀ ਬੋਲੀਆਂ ਜ਼ਰੀਏ ਪਿੰਡ ਦੇ ਚੌਧਰੀਆਂ ਨੂੰ ਦਿੱਤਾ ਜਾਂਦਾ ਹੈ। ਮਾਲਵੇ ਖੇਤਰ ’ਚ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਮੁਕੇਸ਼ ਮਲੌਦ ਦੀ ਅਗਵਾਈ ਹੇਠ ਕਈ ਪਿੰਡਾਂ ’ਚ ਹੋਏ ਸੰਘਰਸ਼ਾਂ ਤੋਂ ਬਾਅਦ ਦਲਿਤ ਤੇ ਬੇਜ਼ਮੀਨੇ ਕਿਸਾਨ ਖੇਤੀ ਕਰ ਰਹੇ ਹਨ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨਹੀਂ ਚਾਹੁੰਦੀ ਕਿ ਇਹ ਆਗੂ ਜੇਲ੍ਹ ਤੋਂ ਬਾਹਰ ਆ ਕੇ ਕਿਸਾਨ-ਮਜ਼ਦੂਰ ਸੰਘਰਸ਼ ’ਚ ਸ਼ਮੂਲੀਅਤ ਕਰਨ।