ਧਾਰਮਿਕ ਸਥਾਨ ’ਤੇ ਟਿੱਪਣੀ ਕਰਨਾ ਨਿੰਦਣਯੋਗ : ਐਡਵੋਕੇਟ ਭੁੱਲਰ
ਮੁੱਖ ਮੰਤਰੀ ਦਾ ਸ਼੍ਰੀ ਰਾਜਾ ਸਾਹਿਬ ਜੀ ਦੇ ਧਰਮ ਸਥਾਨ ’ਤੇ ਟਿੱਪਣੀ ਕਰਨਾ ਨਿੰਦਣਯੋਗ : ਐਡਵੋਕੇਟ ਰਾਜਕਮਲ ਸਿੰਘ ਭੁੱਲਰ
Publish Date: Sat, 17 Jan 2026 07:47 PM (IST)
Updated Date: Sat, 17 Jan 2026 07:48 PM (IST)
ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਬੀਤੇ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਨੇ ਇਕ ਬਿਆਨ ’ਚ ਨਾਭ ਕਮਲ ਰਾਜਾ ਸਾਹਿਬ ਜੀ ਦੇ ਧਾਰਮਿਕ ਅਸਥਾਨ ਪ੍ਰਤੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ’ਤੇ ਬਿਆਨ ਕਰਕੇ ਸਿੱਖ ਸੰਗਤ ਦੇ ਹਿਰਦੇ ਵਲੂੰਦਰੇ ਹਨ, ਜੋ ਕਿ ਬਹੁਤ ਹੀ ਨਿੰਦਣਯੋਗ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਐਡਵੋਕੇਟ ਰਾਜ ਕਮਲ ਸਿੰਘ ਭੁੱਲਰ ਕੋਆਰਡੀਨੇਟਰ ਹਲਕਾ ਨਕੋਦਰ ਨੇ ਪ੍ਰੈੱਸ ਬਿਆਨ ਰਾਹੀਂ ਕਰਦਿਆਂ ਹੋਇਆਂ ਕਿਹਾ ਕਿ ਅੱਜ ਉਹ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੀ ਦੇ ਨਾਲ ਧਾਰਮਿਕ ਸਥਾਨ ਨਾਵ ਕਮਲ ਰਾਜਾ ਸਾਹਿਬ ਜੀ ਤੇ ਨਮਸਤਕ ਹੋਣ ਲਈ ਗਏ ਸਨ। ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਆਪਣੇ ਸਿੱਖ ਕੌਮ, ਸਾਰੇ ਧਾਰਮਿਕ ਸਥਾਨਾਂ ਨਾਲ ਤੇ ਰਾਜਾ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ ਤੇ ਸ਼ਰਧਾਲੂਆਂ ਨਾਲ ਖੜ੍ਹਾ ਹੈ। ਉਨ੍ਹਾਂ ਨੇ ਰਾਜਾ ਸਾਹਿਬ ਜੀ ਦੇ ਚਰਨਾਂ ’ਚ ਬੇਨਤੀ ਵੀ ਕੀਤੀ ਕਿ ਉਹ ਮਿਹਰ ਕਰਨ ’ਤੇ ਸਿੱਖ ਕੌਮ ਹਮੇਸ਼ਾ ਚੜ੍ਹਦੀ ਕਲਾ ’ਚ ਰਹੇ। ਰਾਜਾ ਸਾਹਿਬ ਜੀ ਨੇ ਹਮੇਸ਼ਾ ਹੀ ਸੰਗਤਾਂ ਨੂੰ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਹੀ ਜੋੜਿਆ ਹੈ। ਇਸ ਜਗ੍ਹਾ ’ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਹੁਤ ਆਦਰ ਸਤਿਕਾਰ ਨਾਲ ਲੜੀਵਾਰ ਅਖੰਡ ਪਾਠ ਚੱਲਦੇ ਰਹਿੰਦੇ ਹਨ।