ਨੰਗਲ ਅੰਬੀਆਂ 'ਚ ਛਿੰਝ ਮੇਲਾ 20 ਨੂੰ
ਨੰਗਲ ਅੰਬੀਆਂ 'ਚ ਛਿੰਝ ਮੇਲਾ 20 ਨੂੰ
Publish Date: Fri, 10 Apr 2026 06:38 PM (IST)
Updated Date: Fri, 10 Apr 2026 06:41 PM (IST)
ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ : ਸੁਖਦੇਵ ਰਾਜ ਗਿੱਲ ਸਾਬਕਾ ਸਰਪੰਚ ਨੰਗਲ ਅੰਬੀਆਂ ਤੇ ਬਲਾਕ ਸੰਮਤੀ ਸ਼ਾਹਕੋਟ ਦੇ ਉੱਪ ਚੇਅਰਮੈਨ ਸੁਖਦੇਵ ਸਿੰਘ ਸੁੱਖਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਡੇਰਾ ਮਾਤਾ ਪੰਜਾਬ ਕੌਰ, ਪਿੰਡ ਨੰਗਲ ਅੰਬੀਆਂ ਤੇ ਨੰਗਲ ਅੰਬੀਆਂ ਖੁਰਦ ਦੀਆਂ ਦੋਵੇਂ ਪੰਚਾਇਤਾਂ, ਨਗਰ ਨਿਵਾਸੀਆਂ ਤੇ ਪਰਵਾਸੀ ਪੰਜਾਬੀ ਭਰਾਵਾਂ ਵੱਲੋਂ 20 ਅਪ੍ਰੈਲ ਨੂੰ ਨੰਗਲ ਅੰਬੀਆਂ ਵਿਖੇ ਸਾਲਾਨਾ ਛਿੰਝ ਮੇਲਾ ਕਰਵਾਇਆ ਜਾ ਰਿਹਾ ਹੈ। ਪਟਕੇ ਦੀ ਕੁਸ਼ਤੀ ਮੁਕੇਸ਼ ਕੋਹਾਲੀ ਤੇ ਤੀਰਥ ਫਗਵਾੜਾ ਦਰਮਿਆਨ ਹੋਵੇਗੀ। ਛਿੰਝ ਮੇਲੇ ’ਚ ਹੋਰ ਵੀ ਨਾਮੀ ਪਹਿਲਵਾਨ ਆਪਣੀ ਤਾਕਤ ਦੇ ਜੌਹਰ ਵਿਖਾਉਣਗੇ। ਛਿੰਝ ਮੇਲੇ ਦਾ ਉਦਘਾਟਨ ਮਹੰਤ ਚੇਤਨ ਦਾਸ ਮੁੱਖ ਸੇਵਾਦਾਰ ਡੇਰਾ ਮਾਤਾ ਪੰਜਾਬ ਕੌਰ ਤੇ ਬਾਬਾ ਜਸਵੰਤ ਸਿੰਘ ਕੋਟਲਾ ਸੂਰਜ ਮੱਲ ਕਰਨਗੇ। ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਸਿੰਘ ਮੇਲੇ ’ਚ ਸ਼ਿਰਕਤ ਕਰਨਗੇ। ਸਮੂਹ ਜ਼ੈਲਦਾਰ ਪਰਿਵਾਰ ਛਿੰਝ ਮੇਲੇ ਦਾ ਮਾਣ ਹੋਵੇਗਾ। ਇਸ ਛਿੰਝ ਮੇਲੇ ਦੀ ਜਾਣਕਾਰੀ ਦੇਣ ਮੌਕੇ ਮਹਿੰਦਰ ਸਿੰਘ ਸੰਧੂ, ਬਲਜਿੰਦਰ ਸਿੰਘ ਭੋਲਾ, ਨਵਨੀਤ ਸਿੰਘ, ਸੁਖਵਿੰਦਰ ਪਾਲ ਸਿੰਘ ਸਾਬਕਾ ਸਰਪੰਚ, ਜਸਪਾਲ ਸਿੰਘ ਸਰਪੰਚ, ਗੁਰਪ੍ਰੀਤ ਸਿੰਘ ਸੰਧੂ, ਗੁਰਪ੍ਰੀਤ ਸਿੰਘ ਖਾਲਸਾ, ਪ੍ਰਿੰਸੀਪਲ ਧਰਮਪਾਲ ਤੇ ਰਸ਼ਪਾਲ ਸਿੰਘ ਵੀ ਮੌਜੂਦ ਸਨ।