ਕੰਗ ਸਾਹਿਬ ਰਾਏ ’ਚ ਚੌਕੀਆਂ ਤੇ ਛਿੰਝ ਮੇਲਾ 28 ਨੂੰ
ਅਵਤਾਰ ਰਾਣਾ, ਪੰਜਾਬੀ ਜਾਗਰਣ,
Publish Date: Mon, 23 Feb 2026 08:14 PM (IST)
Updated Date: Mon, 23 Feb 2026 08:16 PM (IST)

ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲੀਆਂ ਕਲਾਂ : ਨਜ਼ਦੀਕੀ ਪਿੰਡ ਕੰਗ ਸਾਹਿਬ ਰਾਏ ’ਚ ਬਾਬਾ ਸਾਬੂ ਜੀ ਦੇ ਅਸਥਾਨ ’ਤੇ ਲੱਖ ਦਾਤਾ ਲਾਲਾਂ ਵਾਲੇ ਪੀਰ ਦੀ ਨਿੱਘੀ ਯਾਦ ਨੂੰ ਸਮਰਪਿਤ ਸਲਾਨਾ ਚੌਂਕੀਆਂ ਦਾ ਮੇਲਾ ਅਤੇ ਛਿੰਝ ਮੇਲਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਨਗਰ ਵਾਸੀਆਂ, ਨਗਰ ਪੰਚਾਇਤ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ 28 ਫਰਵਰੀ ਨੂੰ ਮਨਾਇਆ ਜਾ ਰਿਹਾ ਹੈ। ਇਸ ਮੇਲੇ ਸਬੰਧੀ ਪ੍ਰਬੰਧਕ ਕਮੇਟੀ ਦੀ ਵਿਸ਼ੇਸ਼ ਮੀਟਿੰਗ ਹੋਈ। ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਕਮੇਟੀ ਦੇ ਠੇਕੇਦਾਰ ਕੁਲਦੀਪ ਸਿੰਘ ਮਠਾੜੂ ਤੇ ਅਮਰਜੀਤ ਸਿੰਘ ਨੇ ਦੱਸਿਆ ਕਿ 28 ਫਰਵਰੀ ਨੂੰ ਸਵੇਰੇ ਬਾਬਾ ਸਾਬੂ ਜੀ ਦੇ ਅਸਥਾਨ ਤੇ ਲੱਖ ਦਾਤਾ ਲਾਲਾਂ ਵਾਲੇ ਪੀਰ ਦੀ ਦਰਗਾਹ ਤੇ ਝੰਡਾ ਚੜ੍ਹਾਉਣ ਦੀ ਰਸਮ ਉਪਰੰਤ ਮੇਲੇ ਦਾ ਆਗਾਜ਼ ਕੀਤਾ ਜਾਵੇਗਾ ਜਿੱਥੇ ਦੂਰ ਦੁਰਾਡੇ ਤੋਂ ਸੰਗਤਾਂ ਨਤਮਸਤਕ ਹੋਣ ਲਈ ਪੁੱਜ ਰਹੀਆਂ ਹਨ। ਬਾਅਦ ਦੁਪਹਿਰ ਸਕੂਲ ਦੀ ਗਰਾਊਂਡ ਵਿੱਚ ਛਿੰਝ ਮੇਲੇ ਕਰਵਾਇਆ ਜਾਵੇਗਾ। ਪਟਕੇ ਦੀ ਕੁਸ਼ਤੀ ਇਰਫਾਨ ਪਹਿਲਵਾਨ ਇਰਾਨ ਤੇ ਸ਼ੁਭਮ ਪਹਿਲਵਾਨ ਵਿਚਕਾਰ ਹੋਵੇਗੀ। ਇਸ ਤੋਂ ਇਲਾਵਾ ਸੱਦੇ ਹੋਏ ਅਖਾੜਿਆਂ ਦੀਆਂ ਕੁਸ਼ਤੀਆਂ ਦੇ ਮੁਕਾਬਲੇ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਸੱਦੇ ਹੋਏ ਅਖਾੜਿਆਂ ਤੋਂ ਬਿਨਾਂ ਹੋਰ ਕੋਈ ਕੁਸ਼ਤੀ ਨਹੀਂ ਕਰਵਾਈ ਜਾਵੇਗੀ। ਗੁਰੂ ਦੇ ਲੰਗਰ ਸੰਗਤਾਂ ਵਿੱਚ ਅਤੁੱਟ ਵਰਤਾਏ ਜਾਣਗੇ। ਪ੍ਰਬੰਧਕਾਂ ਨੇ ਦੱਸਿਆ ਕਿ ਇਸ ਮੇਲੇ ਲਈ ਨਗਰ ਵਾਸੀਆਂ ਤੇ ਐਨ ਆਰ ਆਈ ਵੀਰਾਂ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ਮੌਕੇ ਤੇ ਕੁਲਦੀਪ ਸਿੰਘ ਮਠਾੜੂ, ਅਮਰਜੀਤ ਸਿੰਘ ਚੇਲਾ, ਗੁਰਦੇਵ ਸਿੰਘ ਕਨੇਡਾ, ਅਵਤਾਰ ਸਿੰਘ ਕੰਗ, ਜਰਨੈਲ ਸਿੰਘ, ਜੀਤਾਂ ਚੇਲਾ, ਆਸ਼ੂ ਅਰੋੜਾ, ਸੁਖਦੇਵ ਸਿੰਘ, ਪੰਮਾ ਚੇਲਾ, ਗੁਰਦੀਪ ਸਿੰਘ, ਤੇ ਹੋਰ ਮੈਂਬਰ ਵੀ ਸ਼ਾਮਲ ਹੋਏ।