ਮੁਫ਼ਤ ਚੈੱਕਅਪ ਕੈਂਪ ਭਲਕੇ
ਅਮਰਜੀਤ ਸਿੰਘ ਵੇਹਗਲ, ਪੰਜਾਬੀ
Publish Date: Fri, 27 Mar 2026 06:50 PM (IST)
Updated Date: Fri, 27 Mar 2026 06:53 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਆਦਰਸ਼ ਨਗਰ ਦੀ ਪ੍ਰਬੰਧਕ ਕਮੇਟੀ ਵੱਲੋਂ ਚਲਾਏ ਜਾ ਰਹੇ ਗੁਰੂ ਨਾਨਕ ਚੈਰੀਟੇਬਲ ਹਸਪਤਾਲ ਵਿੱਚ ਸਾਰੇ ਰੋਗਾਂ ਦਾ ਮੁਫ਼ਤ ਚੈੱਕਅਪ ਕੈਂਪ 29 ਮਾਰਚ ਐਤਵਾਰ ਸਵੇਰੇ 9.30 ਤੋਂ ਦੁਪਹਿਰ 1 ਵਜੇ ਤੱਕ ਲਾਇਆ ਜਾ ਰਿਹਾ ਹੈ। ਇਸ ਸਬੰਧੀ ਸਰਬਜੀਤ ਸਿੰਘ ਰਾਜਪਾਲ ਮੁੱਖ ਸੇਵਾਦਾਰ, ਕੁਲਵਿੰਦਰ ਸਿੰਘ ਬਿਆੜਾ ਚੇਅਰਮੈਨ ਹਸਪਤਾਲ ਅਤੇ ਹਰਜਿੰਦਰ ਸਿੰਘ ਲਾਡਾ ਖਜ਼ਾਨਚੀ ਨੇ ਦੱਸਿਆ ਕਿ ਸਾਰੇ ਰੋਗਾਂ ਅਤੇ ਮੁਫ਼ਤ ਅੱਖਾਂ ਦੇ ਆਪ੍ਰੇਸ਼ਨ ਅੱਖਾਂ ਦੇ ਮਾਹਰ ਡਾ. ਅਮਨਦੀਪ ਸਿੰਘ ਅਰੋੜਾ ਵੱਲੋਂ ਅਰੋੜਾ ਅੱਖਾਂ ਦਾ ਹਸਪਤਾਲ, ਲਿੰਕ ਰੋਡ, ਲਾਜਪਤ ਨਗਰ ਵਿਖੇ ਕੀਤੇ ਜਾਣਗੇ। ਕੈਂਪ ਵਿੱਚ ਜਾਂਚ ਕਰਵਾਉਣ ਵਾਲਿਆਂ ਦੀ ਰਜਿਸਟ੍ਰੇਸ਼ਨ ਸਵੇਰੇ 9 ਵਜੇ ਸ਼ੁਰੂ ਹੋਵੇਗੀ। ਦਵਾਈਆਂ ਮੁਫ਼ਤ ਦਿੱਤੀਆਂ ਜਾਣਗੀਆਂ। ਕੈਂਪ ਦੌਰਾਨ ਈਸੀਜੀ, ਬਲੱਡ ਸ਼ੂਗਰ ਟੈਸਟ, ਕਿਡਨੀ, ਲੀਵਰ ਅਤੇ ਕਈ ਹੋਰ ਟੈਸਟ ਮੁਫ਼ਤ ਕੀਤੇ ਜਾਣਗੇ। ਅੱਖਾਂ ਦੇ ਆਪ੍ਰੇਸ਼ਨ ਕਰਵਾਉਣ ਵਾਲੇ ਰੋਗੀਆਂ ਦੀਆਂ ਦਵਾਈਆਂ ਅਤੇ ਐਨਕਾਂ ਦਾ ਪ੍ਰਬੰਧ ਗੁਰਦੁਆਰਾ ਸਾਹਿਬ ਵੱਲੋਂ ਮੁਫ਼ਤ ਹੋਵੇਗਾ।