- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਹਿਰ ਵਿਚ ਸਾਈਬਰ ਠੱਗ ਸਸਤੇ ਕਾਸਮੈਟਿਕ ਸਮਾਨ ਦਾ ਲਾਲਚ ਦੇ ਕੇ ਔਰਤਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਇੰਟਰਨੈੱਟ ਮੀਡੀਆ ਤੇ ਆਨਲਾਈਨ ਪਲੇਟਫਾਰਮਾਂ 'ਤੇ ਆਕਰਸ਼ਕ ਵਿਗਿਆਪਨਾਂ ਰਾਹੀਂ ਠੱਗ ਪਹਿਲਾਂ ਭਰੋਸਾ ਜਿੱਤਦੇ ਹਨ, ਫਿਰ ਲਿੰਕ 'ਤੇ ਕਲਿੱਕ ਕਰਵਾਉਂਦੇ ਹਨ ਤੇ ਮੋਬਾਈਲ ਹੈਕ ਕਰ ਲੈਂਦੇ ਹਨ। ਇਸ ਤੋਂ ਬਾਅਦ ਕੁਝ ਹੀ ਮਿੰਟਾਂ ਵਿਚ ਬੈਂਕ ਖਾਤਿਆਂ ਤੋਂ ਹਜ਼ਾਰਾਂ ਰੁਪਏ ਗਾਇਬ ਹੋ ਜਾਂਦੇ ਹਨ। ਹਾਲੀਆ ਮਾਮਲਾ ਬਸਤੀ ਸ਼ੇਖ ਇਲਾਕੇ ਦਾ ਹੈ, ਜਿੱਥੇ ਇਕ ਔਰਤ ਦੇ ਖਾਤੇ ਤੋਂ 12 ਹਜ਼ਾਰ ਰੁਪਏ ਨਿਕਾਲ ਲਏ ਗਏ।

ਸੁਕਰਾਂਤ, ਜਾਗਰਣ, ਜਲੰਧਰ। ਸ਼ਹਿਰ ਵਿਚ ਸਾਈਬਰ ਠੱਗ ਸਸਤੇ ਕਾਸਮੈਟਿਕ ਸਮਾਨ ਦਾ ਲਾਲਚ ਦੇ ਕੇ ਔਰਤਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਇੰਟਰਨੈੱਟ ਮੀਡੀਆ ਤੇ ਆਨਲਾਈਨ ਪਲੇਟਫਾਰਮਾਂ 'ਤੇ ਆਕਰਸ਼ਕ ਵਿਗਿਆਪਨਾਂ ਰਾਹੀਂ ਠੱਗ ਪਹਿਲਾਂ ਭਰੋਸਾ ਜਿੱਤਦੇ ਹਨ, ਫਿਰ ਲਿੰਕ 'ਤੇ ਕਲਿੱਕ ਕਰਵਾਉਂਦੇ ਹਨ ਤੇ ਮੋਬਾਈਲ ਹੈਕ ਕਰ ਲੈਂਦੇ ਹਨ। ਇਸ ਤੋਂ ਬਾਅਦ ਕੁਝ ਹੀ ਮਿੰਟਾਂ ਵਿਚ ਬੈਂਕ ਖਾਤਿਆਂ ਤੋਂ ਹਜ਼ਾਰਾਂ ਰੁਪਏ ਗਾਇਬ ਹੋ ਜਾਂਦੇ ਹਨ। ਹਾਲੀਆ ਮਾਮਲਾ ਬਸਤੀ ਸ਼ੇਖ ਇਲਾਕੇ ਦਾ ਹੈ, ਜਿੱਥੇ ਇਕ ਔਰਤ ਦੇ ਖਾਤੇ ਤੋਂ 12 ਹਜ਼ਾਰ ਰੁਪਏ ਨਿਕਾਲ ਲਏ ਗਏ।
ਬਸਤੀ ਸ਼ੇਖ ਦੀ ਰਿਹਾਇਸ਼ੀ ਰਿਤੂ ਨੇ ਦੱਸਿਆ ਕਿ ਉਸ ਨੇ ਇੰਟਰਨੈੱਟ ਮੀਡੀਆ 'ਤੇ ਸਸਤੇ ਕਾਸਮੈਟਿਕ ਸਮਾਨ ਦਾ ਵਿਗਿਆਪਨ ਦੇਖਿਆ। ਬਿਨਾਂ ਕਿਸੇ ਵੱਡੀ ਸੋਚ-ਵਿਚਾਰ ਦੇ ਉਸ ਨੇ ਲਿੰਕ ਖੋਲ੍ਹ ਦਿੱਤਾ। ਲਿੰਕ 'ਤੇ ਕਲਿੱਕ ਕਰਦੇ ਹੀ ਉਸ ਦੇ ਮੋਬਾਈਲ 'ਚ ਸ਼ੱਕੀ ਸਰਗਰਮੀਆਂ ਸ਼ੁਰੂ ਹੋ ਗਈਆਂ। ਕੁਝ ਹੀ ਸਮੇਂ ਵਿਚ ਮੋਬਾਈਲ ਧੀਮਾ ਹੋ ਗਿਆ ਤੇ ਫਿਰ ਬੈਂਕ ਤੋਂ ਟ੍ਰਾਂਜ਼ੈਕਸ਼ਨ ਦੇ ਮੈਸੇਜ ਆਉਣ ਲੱਗੇ। ਦੇਖਦੇ-ਦੇਖਦੇ ਉਸ ਦੇ ਖਾਤੇ ਤੋਂ ਲਗਪਗ 12 ਹਜ਼ਾਰ ਰੁਪਏ ਨਿਕਲ ਗਏ।
ਇਸੇ ਤਰ੍ਹਾਂ ਮਾਡਲ ਟਾਊਨ ਦੀ ਰਹਾਇਸ਼ੀ ਇਕ ਨੌਜਵਾਨੀ ਨੇ ਇੰਸਟਾਗ੍ਰਾਮ 'ਤੇ ਨਾਮਵਰ ਬ੍ਰਾਂਡ ਦੀ ਲਿਪਸਟਿਕ ਤੇ ਸਕਿਨ ਕੇਅਰ ਪ੍ਰੋਡਕਟ 'ਤੇ 70 ਪ੍ਰਤੀਸ਼ਤ ਛੋਟ ਦਾ ਵਿਗਿਆਪਨ ਵੇਖਿਆ। ਵਿਗਿਆਪਨ ਵਿਚ ਦਿੱਤੇ ਗਏ ਲਿੰਕ 'ਤੇ ਕਲਿੱਕ ਕਰਦੇ ਹੀ ਉ ਸਨੂੰ ਇਕ ਐਪ ਡਾਊਨਲੋਡ ਕਰਨ ਲਈ ਕਿਹਾ ਗਿਆ। ਐਪ ਇੰਸਟਾਲ ਕਰਦੇ ਹੀ ਮੋਬਾਈਲ ਫੋਨ ਸੈੱਟ ਹੈਂਗ ਹੋਣ ਲੱਗਾ ਅਤੇ ਕੁਝ ਹੀ ਸਮੇਂ ਵਿਚ ਬੈਂਕ ਖਾਤੇ ਵਿੱਚੋਂ 18 ਹਜ਼ਾਰ ਰੁਪਏ ਨਿਕਲ ਗਏ।
ਇਵੇਂ ਹੀ, ਕਪੂਰਥਲਾ ਰੋਡ ਦੀ ਇਕ ਔਰਤ ਨੂੰ ਵ੍ਹਟਸਐਪ 'ਤੇ ਸਸਤੇ ਕਾਸਮੈਟਿਕ ਕਿਟ ਦਾ ਮੈਸੇਜ ਮਿਲਿਆ। ਮੈਸੇਜ ਵਿਚ ਦਾਅਵਾ ਕੀਤਾ ਗਿਆ ਸੀ ਕਿ ਕੰਪਨੀ ਆਪਣੀ ਸਾਲਗਿਰਹ 'ਤੇ ਭਾਰੀ ਛੋਟ ਦੇ ਰਹੀ ਹੈ। ਜਿਵੇਂ ਹੀ ਔਰਤ ਨੇ ਲਿੰਕ ਖੋਲਿਆ, ਮੋਬਾਈਲ ਵਿਚ ਫਰਜੀ ਵੈਬਸਾਈਟ ਖੁੱਲ੍ਹ ਗਈ ਅਤੇ ਭੁਗਤਾਨ ਦੇ ਨਾਂ 'ਤੇ ਜਾਣਕਾਰੀ ਭਰਦੇ ਹੀ ਖਾਤੇ ਤੋਂ 9 ਹਜ਼ਾਰ ਰੁਪਏ ਕਟ ਗਏ। ਬਾਅਦ ਵਿਚ ਪਤਾ ਲੱਗਾ ਕਿ ਵੈਬਸਾਈਟ ਫਰਜ਼ੀ ਸੀ। ਮਾਮਲੇ ਦੀ ਜਾਂਚ ਸਾਈਬਰ ਸੈਲ ਕਰ ਰਿਹਾ ਹੈ।
ਠੱਗ ਫਿਸ਼ਿੰਗ ਲਿੰਕ ਜਾਂ ਮੈਲਵੇਅਰ ਐਪ ਰਾਹੀਂ ਕਰਦੇ ਨੇ ਮੋਬਾਈਲ ਹੈਕ : ਸਾਈਬਰ ਮਾਹਿਰ ਪਲਵਿੰਦਰ ਸਿੰਘ ਨੇ ਦੱਸਿਆ ਕਿ ਠਗ ਫਿਸ਼ਿੰਗ ਲਿੰਕ ਜਾਂ ਮੈਲਵੇਅਰ ਐਪ ਰਾਹੀਂ ਮੋਬਾਈਲ ਨੂੰ ਹੈਕ ਕਰਦੇ ਹਨ। ਜਿਵੇਂ ਹੀ ਯੂਜ਼ਰ ਲਿੰਕ 'ਤੇ ਕਲਿੱਕ ਕਰਦਾ ਹੈ ਜਾਂ ਐਪ ਇੰਸਟਾਲ ਕਰਦਾ ਹੈ, ਠੱਗ ਅਨਸਰ ਮੋਬਾਈਲ ਦੀ ਜਰੂਰੀ ਜਾਣਕਾਰੀ ਤੱਕ ਪਹੁੰਚ ਬਣਾਉਂਦੇ ਹਨ। ਇਸ ਵਿਚ ਓਟੀਪੀ, ਬੈਂਕਿੰਗ ਐਪ ਦਾ ਐਕਸੈਸ, ਪਾਸਵਰਡ ਅਤੇ ਨਿੱਜੀ ਡਾਟਾ ਸ਼ਾਮਲ ਹੁੰਦਾ ਹੈ। ਕਈ ਮਾਮਲਿਆਂ ਵਿਚ ਠੱਗ ਅਨਸਰ, ਸਕ੍ਰੀਨ ਰਿਕਾਰਡਿੰਗ ਜਾਂ ਕੀ-ਲਾਗਿੰਗ ਤਕਨੀਕ ਦਾ ਇਸਤੇਮਾਲ ਕਰਦੇ ਹਨ, ਜਿਸ ਨਾਲ ਉਨ੍ਹਾਂ ਨੂੰ ਹਰ ਗਤੀਵਿਧੀ ਦੀ ਜਾਣਕਾਰੀ ਮਿਲਦੀ ਰਹਿੰਦੀ ਹੈ।
ਕਿਸੇ ਵੀ ਅਣਜਾਣ ਲਿੰਕ 'ਤੇ ਕਲਿੱਕ ਨਾ ਕਰੋ ਅਤੇ ਬਿਨਾਂ ਤਸਦੀਕ ਦੇ ਕੋਈ ਐਪ ਡਾਊਨਲੋਡ ਨਾ ਕਰੋ। ਜੇ ਕਿਸੇ ਆਫਰ 'ਤੇ ਸ਼ੱਕ ਹੋਵੇ ਤਾਂ ਪਹਿਲਾਂ ਉਸ ਵੈੱਬਸਾਈਟ ਜਾਂ ਵਿਕਰੇਤਾ ਦੀ ਭਰੋਸੇਯੋਗਤਾ ਜਾਂਚੋ। ਠੱਗੀ ਹੋਣ ਦੀ ਸਥਿਤੀ ਵਿਚ ਤੁਰੰਤ ਸਾਈਬਰ ਹੈਲਪਲਾਈਨ ਨੰਬਰ 1930 'ਤੇ ਸ਼ਿਕਾਇਤ ਦਰਜ ਕਰੋ।"
ਧਨਪ੍ਰੀਤ ਕੌਰ, ਪੁਲਿਸ ਕਮਿਸ਼ਨਰ
ਠੱਗੀ ਤੋਂ ਬਚਣ ਲਈ ਜ਼ਰੂਰੀ ਸਾਵਧਾਨੀਆਂ
ਸਿਰਫ਼ ਭਰੋਸੇਮੰਦ ਅਤੇ ਅਧਿਕਾਰਕ ਵੈੱਬਸਾਈਟਾਂ ਤੋਂ ਹੀ ਖਰੀਦਾਰੀ ਕਰੋ। ਇੰਟਰਨੈੱਟ ਮੀਡੀਆ 'ਤੇ ਦਿਖਾਈ ਦੇਣ ਵਾਲੇ ਅਤਿਅਤ ਸਸਤੇ ਆਫਰ ਤੋਂ ਸਾਵਧਾਨ ਰਹੋ। ਅਣਜਾਣ ਲਿੰਕ 'ਤੇ ਕਲਿੱਕ ਨਾ ਕਰੋ ਤੇ ਸੰਦੇਹਾਸਪਦ ਐਪ ਇੰਸਟਾਲ ਨਾ ਕਰੋ। ਆਪਣੇ ਮੋਬਾਈਲ 'ਚ ਐਂਟੀ-ਵਾਇਰਸ ਅਤੇ ਸੁਰੱਖਿਆ ਅਪਡੇਟ ਰੱਖੋ। ਬੈਂਕਿੰਗ ਐਪ ਅਤੇ ਇੰਟਰਨੈੱਟ ਮੀਡੀਆ ਦੇ ਪਾਸਵਰਡ ਸਮੇਂ-ਸਮੇਂ 'ਤੇ ਬਦਲਦੇ ਰਹੋ।