ਡਿਊਟੀ ’ਤੇ ਹਾਜ਼ਰ ਨਾ ਹੋਣ ’ਤੇ ਲੱਗ ਰਹੀ ਗ਼ੈਰ-ਹਾਜ਼ਰੀ, ਕੁਤਾਹੀ ਕਰਨ ਵਾਲਿਆਂ ਦੀ ਹੋ ਸਕਦੀ ਹੈ ਮੁਅੱਤਲੀ : ਮੇਅਰ
ਡਿਊਟੀ ਤੇ ਹਾਜ਼ਰ ਨਾ ਹੋਣ ਤੇ ਲਗ ਰਹੀ ਗ਼ੈਰ ਹਾਜ਼ਰੀ, ਕੋਤਾਹੀ ਕਰਨ ਵਾਲਿਆਂ ਦੀ ਹੋ ਸਕਦੀ ਹੈ ਮੁਅੱਤਲੀ,ਮੇਅਰ
Publish Date: Thu, 11 Jun 2026 08:43 PM (IST)
Updated Date: Fri, 12 Jun 2026 04:12 AM (IST)

* ਅਧਿਕਾਰੀਆਂ ਦੀ ਸਵੇਰ ਦੀ ਚੈਕਿੰਗ ਕਾਰਨ ਕਰਮਚਾਰੀਆਂ ਦੀ ਹਾਜ਼ਰੀ ਹੋਈ ਯਕੀਨੀ * ਹਾਜ਼ਰੀ ਦੀ ਚੈਕਿੰਗ ਕਾਰਨ ਗ਼ੈਰ ਹਾਜਰੀ ਘਟੀ * ਵਾਰਡ 85 ’ਚ ਦੋ ਸਫਾਈ ਕਰਮਚਾਰੀ ਗ਼ੈਰ-ਹਾਜ਼ਰ ਪਾਏ ਗਏ ਮਦਨ ਭਾਰਦਵਾਜ, ਪੰਜਾਬੀ ਜਾਗਰਣ ਜਲੰਧਰ : ਮੇਅਰ ਵਿਨੀਤ ਧੀਰ ਨੇ ਕਿਹਾ ਹੈ ਕਿ ਡਿਊਟੀ ’ਤੇ ਹਾਜ਼ਰ ਨਾ ਹੋਣ ’ਤੇ ਗ਼ੈਰ ਹਾਜ਼ਰੀ ਲਗੇਗੀ ਤੇ ਇਸ ਦੇ ਬਾਅਦ ਗ਼ੈਰ ਹਾਜ਼ਰਾਂ ਦੀ ਮੁਅੱਤਲੀ ਵੀ ਹੋ ਸਕਦੀ ਹੈ। ਵੀਰਵਾਰ ਸਵੇਰੇ ਮੇਅਰ ਨੇ ਨਕੋਦਰ ਰੋਡ ਤੇ ਬਸਤੀ ਬਾਵਾ ਖੇਲ ਇਲਾਕੇ ’ਚ ਚੱਲਦੀਆਂ ਠੇਕੇਦਾਰਾਂ ਦੀਆਂ ਟ੍ਰੈਕਟਰ ਟਰਾਲੀਆਂ ਦੀ ਚੈਕਿੰਗ ਕੀਤੀ ਅਤੇ ਉਨ੍ਹਾਂ ਦੇ ਚਾਲਕਾਂ ਤੇ ਕਾਮਿਆਂ ਨੂੰ ਇਮਾਨਦਾਰੀ ਨਾਲ ਕੰਮ ਕਰਨ ਦੀ ਹਦਾਇਤ ਕੀਤੀ। ਮੇਅਰ ਧੀਰ ਨੇ ਕਿਹਾ ਕਿ ਸਵੇਰੇ 7 ਤੋਂ 8 ਵਜੇ ਤੱਕ ਅਧਿਕਾਰੀਆਂ ਦੇ ਫੀਲਡ ’ਚ ਨਿਕਲਣ ਕਾਰਨ ਸਫਾਈ, ਸੜਕਾਂ ਤੇ ਸੀਵਰੇਜ ਦੀਆਂ ਸ਼ਿਕਾਇਤਾਂ ’ਚ ਜ਼ਰੂਰੀ ਕਮੀ ਆਈ ਹੈ ਤੇ ਇਸ ਨਾਲ ਕੰਮ ਕਰਨ ਦੀ ਰਫ਼ਤਾਰ ’ਚ ਵੀ ਤੇਜ਼ੀ ਆਈ ਹੈ। ਉਨ੍ਹਾਂ ਉਕਤ ਦੋਵਾਂ ਥਾਵਾਂ ’ਤੇ ਸਫਾਈ ਸੇਵਕਾਂ ਤੇ ਹੋਰ ਕਰਮਚਾਰੀਆਂ ਦੀ ਹਾਜ਼ਰੀ ਰਜਿਸਟਰਾਂ ਦੀ ਵੀ ਚੈਕਿੰਗ ਕੀਤੀ। ਚੈਕਿੰਗ ਕਾਰਨ ਵਾਰਡਾਂ ’ਚ ਬਣੀ ਸਫ਼ਾਈ ਸੇਵਕਾਂ ਹਾਜ਼ਰੀ ਯਕੀਨੀ ਇਸ ਦੌਰਾਨ ਮੇਅਰ ਨੇ ਕਿਹਾ ਕਿ ਸਵੇਰ ਦੀ ਚੈਕਿੰਗ ਨੂੰ ਲੈ ਕੇ ਜਿਥੇ ਵਾਰਡਾਂ ’ਚ ਸਫਾਈ ਸੇਵਕਾਂ ਦੀ ਹਾਜ਼ਰੀ ਯਕੀਨੀ ਬਣੀ ਹੈ, ਉਥੇ ਵਾਰਡਾਂ ’ਚ ਬਕਾਇਦਾ ਸਮੇਂ ਸਿਰ ਸਫਾਈ ਸੇਵਕ ਡਿਊਟੀ ’ਤੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਦੀ ਚੈਕਿੰਗ ਕਾਰਨ ਕਰਮਚਾਰੀਆਂ ’ਚ ਕੰਮ ਪ੍ਰਤੀ ਦਹਿਸ਼ਤ ਵਰਗੀ ਸਥਿਤੀ ਬਨਣ ਕਾਰਨ ਸਫਾਈ ਸੇਵਕ ਪੂਰੀ ਗਿਣਤੀ ’ਚ ਕੰਮ ਤੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਵਾਰਡ ਕੌਂਸਲਰਾਂ ਨੂੰ ਇਹ ਸ਼ਿਕਾਇਤ ਰਹਿੰਦੀ ਸੀ ਕਿ ਜਿਹੜੇ ਸਫਾਈ ਸੇਵਕ ਉਨ੍ਹਾਂ ਦੇ ਵਾਰਡਾਂ ’ਚ ਲਗਾਏ ਗਏ ਹਨ, ੳਹ ਕੰਮ ’ਤੇ ਨਹੀਂ ਆਉਂਦੇ, ਪਰ ਅਧਕਾਰੀਆਂ ਵੱਲੋਂ ਸਵੇਰੇ ਦੀ 7 ਤੋਂ 8 ਵਜੇ ਦੀ ਚੈਕਿੰਗ ਨੇ ਉਨ੍ਹਾਂ ਦੀ ਹਾਜ਼ਰੀ ਨੂੰ ਯਕੀਨੀ ਬਣਾਇਆ ਹੈ ਅਤੇ ਇਸ ਨੂੰ ਭਵਿੱਖ ’ਚ ਵੀ ਯਕੀਨੀ ਬਨਾਈ ਰੱਖਿਆ ਜਾਵੇਗਾ। ਵਾਰਡ 85 ’ਚ ਦੋ ਸਫਾਈ ਕਰਮਚਾਰੀ ਗ਼ੈਰ ਹਾਜ਼ਰ ਪਾਏ ਗਏ ਵੀਰਵਾਰ ਸਵੇਰੇ ਸਹਾਇਕ ਕਮਿਸ਼ਨਰ ਵਿਕਰਾਂਤ ਵਰਮਾ ਨੇ ਵਾਰਡ ਨੰਬਰ 85 ’ਚ ਮਿਲਕ ਪਲਾਂਟ ਨੇੜੇ ਦੋ ਸਫਾਈ ਕਰਮਚਾਰੀ ਗ਼ੈਰ ਹਾਜ਼ਰ ਪਾਏ ਗਏ, ਜਿਨ੍ਹਾਂ ਦੀ ਰਿਪੋਰਟ ਬਣਾ ਕੇ ਨਿਗਮ ਕਮਿਸ਼ਨਰ ਨੂੰ ਭੇਜ ਦਿੱਤੀ ਗਈ ਹੈ ਤਾਂ ਜੋ ਉਹ ਅਗਲੀ ਕਾਰਵਾਈ ਕਰ ਸਕਣ। ਇਸ ਤੋਂ ਇਲਾਵਾ ਸਲੇਮਪੁਰ ਮੁਸਲਮਾਨਾਂ ਵਿਖੇ ਸਫਾਈ ਕਰਮਚਾਰੀਆਂ ਦੀ ਸੁਪਰਵਾਈਜ਼ਰਾਂ ਦੀ ਮੌਜੂਦਗੀ ’ਚ ਹਾਜਰੀ ਚੈੱਕ ਕੀਤੀ ਗਈ, ਜਿਥੇ ਸਾਰੇ ਹਾਜ਼ਰ ਪਾਏ ਗਏ। ਇਸ ਦੌਰਾਨ ਸਹਾਇਕ ਕਮਿਸ਼ਨਰ ਨਾਲ ਸੈਨੀਟੇਸ਼ਨ ਅਫ਼ਸਰ ਸਾਹਿਲ ਮਲਹੋਤਰਾ, ਹੈਲਥ ਸੁਪਰਡੈਂਟ ਸੰਜੀਵ ਕਾਲੀਆ ਤੇ ਸੈਨੇਟਰੀ ਇੰਸਪੈਕਟਰ ਸਾਜਨ ਵੀ ਮੌਜੂਦ ਸਨ।