ਜਲੰਧਰ ਰੇਲਵੇ ਸਟੇਸ਼ਨ ’ਤੇ ਚੈਕਿੰਗ, 243 ਬੇ-ਟਿਕਟਿਆਂ ਤੋਂ ਜੁਰਮਾਨੇ ਵਜੋਂ 1.67 ਲੱਖ ਵਸੂਲੇ
ਜਲੰਧਰ ਰੇਲਵੇ ਸਟੇਸ਼ਨ ਤੇ ਚੈਕਿੰਗ, 243 ਬੇਟਿਕਟਿਆਂ ਤੋਂ ਜੁਰਮਾਨੇ ਵਜੋਂ 1.67 ਲੱਖ ਵਸੂਲੇ
Publish Date: Sun, 15 Feb 2026 07:12 PM (IST)
Updated Date: Mon, 16 Feb 2026 04:12 AM (IST)
- ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਚੱਲੀ ਟਿਕਟ ਚੈਕਿੰਗ ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਰੇਲਵੇ ਵੱਲੋਂ ਜਾਰੀ ਟਿਕਟ ਚੈਕਿੰਗ ਮੁਹਿੰਮ ਦੌਰਾਨ ਜਲੰਧਰ ਸਿਟੀ ਰੇਲਵੇ ਸਟੇਸ਼ਨ ’ਤੇ 243 ਬਿਨਾ ਟਿਕਟ ਯਾਤਰੀਆਂ ਨੂੰ ਫੜਿਆ ਗਿਆ ਤੇ ਉਨ੍ਹਾਂ ਤੋਂ 1.67 ਲੱਖ ਰੁਪਏ ਦੀ ਰਕਮ ਜੁਰਮਾਨੇ ਵਜੋਂ ਵਸੂਲ ਕੀਤੀ ਗਈ। ਰੇਲਵੇ ਵੱਲੋਂ ਜਾਰੀ ਇਕ ਪ੍ਰੈੱਸ ਨੋਟ ਅਨੁਸਾਰ ਉਕਤ ਚੈਕਿੰਗ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤਕ ਵੱਖ-ਵੱਖ ਰੇਲ ਗੱਡੀਆਂ ਰਾਹੀਂ ਆਉਣ ਵਾਲੇ ਬਿਨਾਂ ਟਿਕਟ ਯਾਤਰੀਆਂ ਤੋਂ ਉਕਤ ਰਕਮ ਜੁਰਮਾਨੇ ਵਜੋਂ ਵਸੂਲੀ ਗਈ। ਫਿਰੋਜ਼ਪੁਰ ਰੇਲਵੇ ਮੰਡਲ ਦੇ ਸੀਨੀਅਰ ਕਮਰਸ਼ੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ ਅਨੁਸਾਰ ਉਕਤ ਟਿਕਟ ਚੈਕਿੰਗ ਲਈ 14 ਮੈਂਬਰੀ ਟੀਮ ਲਗਾਈ ਗਈ ਸੀ ਜਿਸ ’ਚ ਜੀਆਰਪੀਐੱਫ ਦੇ ਜਵਾਨਾਂ ਦਾ ਵੀ ਸਹਿਯੋਗ ਲਿਆ ਗਿਆ। ਉਨ੍ਹਾਂ ਕਿਹਾ ਕਿ ਟਿਕਟ ਚੈਕਿੰਗ ਮੁਹਿੰਮ ਜਾਰੀ ਰਹੀ।