ਕਾਇਆਕਲਪ ਪ੍ਰੋਗਰਾਮ ’ਚ ਸੀਐੱਚਸੀ ਸ਼ੰਕਰ ਨੇ ਮਾਰੀ ਬਾਜ਼ੀ
ਕਾਇਆਕਲਪ ਪ੍ਰੋਗਰਾਮ ’ਚ ਸੀਐੱਚਸੀ ਸ਼ੰਕਰ ਨੇ ਮਾਰੀ ਬਾਜ਼ੀ
Publish Date: Sun, 19 Apr 2026 07:11 PM (IST)
Updated Date: Mon, 20 Apr 2026 04:10 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸੀਐੱਚਸੀ ਸ਼ੰਕਰ ਪੰਜਾਬ ਭਰ ਦੇ ਕਾਇਆਕਲਪ ਪ੍ਰੋਗਰਾਮ ’ਚ ਅੱਵਲ ਰਿਹਾ। ਇਹ ਪ੍ਰੋਗਰਾਮ ਭਾਰਤ ਸਰਕਾਰ (ਮਨਿਸਟਰੀ ਆਫ ਹੈਲਥ ਐਂਡ ਫੈਮਿਲੀ ਵੈੱਲਫੇਅਰ) ਦੀ ਅਹਿਮ ਪਹਿਲ ਹੈ, ਜਿਸ ਨੂੰ ਸਿਹਤ ਅਦਾਰਿਆਂ ਦੀ ਸਵੱਛਤਾ ਤੇ ਗੁਣਵੱਤਾ ਸੁਧਾਰ ਲਈ ਸ਼ੁਰੂ ਕੀਤਾ ਗਿਆ ਹੈ। ਇਸ ਪ੍ਰੋਗਰਾਮ ’ਚ ਹਸਪਤਾਲਾਂ ਦਾ ਮੁਲਾਂਕਣ ਕੁਝ ਖਾਸ ਬਿੰਦੂਆਂ ’ਤੇ ਹੁੰਦਾ ਹੈ ਜਿਵੇਂ ਕਿ ਹਸਪਤਾਲ ਦੀ ਸਫਾਈ ਤੇ ਰੱਖ-ਰਖਾਅ, ਵੇਸਟ ਮੈਨੇਜਮੈਂਟ, ਸੰਕ੍ਰਮਣ ਕੰਟਰੋਲ ਸਬੰਧੀ ਪਹਿਲਕਦਮੀਆਂ, ਸਪੋਰਟ ਸਰਵਿਸਿਜ਼, ਰਿਕਾਰਡ ਤੇ ਪ੍ਰਬੰਧਨ ਪ੍ਰਣਾਲੀ ਆਦਿ। ਪਿਛਲੇ ਦਿਨੀਂ ਭਾਰੀ ਬਾਰਿਸ਼ ਕਾਰਨ ਹੜ੍ਹ ਵਰਗੇ ਹਾਲਾਤ ਬਣਨ ਗਏ ਸਨ। ਇਸ ਦੌਰਾਨ ਸੀਐੱਚਸੀ ਸ਼ੰਕਰ 4 ਤੋਂ 5 ਫੁੱਟ ਪਾਣੀ ’ਚ ਡੁੱਬ ਗਿਆ ਸੀ ਤੇ ਹਸਪਤਾਲ ਦੇ ਢਾਂਚੇ ਦਾ ਕਾਫੀ ਨੁਕਸਾਨ ਹੋਇਆ ਸੀ ਪਰ ਸਿਵਲ ਸਰਜਨ, ਜਲੰਧਰ ਡਾ. ਰਾਜੇਸ਼ ਗਰਗ ਦੀ ਅਗਵਾਈ ’ਚ ਐੱਸਐੱਮਓ ਡਾ. ਪ੍ਰਤਿਭਾ ਮੰਗੋਤਰਾ ਤੇ ਉਨ੍ਹਾਂ ਦੇ ਸਮੁੱਚੇ ਸਟਾਫ ਦੀ ਮਿਹਨਤ ਤੇ ਲਗਨ ਨਾਲ ਹਸਪਤਾਲ ਦਾ ਕੁਝ ਦਿਨਾਂ ’ਚ ਮੁੜ ਤੋਂ ਕਾਇਆਕਲਪ ਕੀਤਾ ਗਿਆ। ਇਸੇ ਕਾਇਆਕਲਪ ਦੇ ਆਧਾਰ ’ਤੇ ਸੀਐੱਚਸੀ ਸ਼ੰਕਰ ਪੰਜਾਬ ਭਰ ’ਚੋਂ ਅੱਵਲ ਰਿਹਾ, ਜੋ ਕਿ ਜ਼ਿਲ੍ਹੇ ਜਲੰਧਰ ਲਈ ਮਾਣ ਦੀ ਗੱਲ ਹੈ। ਇਸ ਮੌਕੇ ਕਾਇਆਕਲਪ ਇੰਚਾਰਜ ਡਾ. ਅੰਮ੍ਰਿਤਪਾਲ ਸਿੰਘ, ਡਾ. ਅਮਨਦੀਪ ਗਿੱਲ, ਡਾ. ਐਲਕਜ਼ੈਂਡਰ, ਡਾ. ਸਿਧਾਰਥ, ਡਾ. ਮਾਨਵ, ਡਾ. ਮਨਦੀਪ ਕੌਰ, ਡਾ. ਜੁਵੀਤੇਸ਼, ਸਟਾਫ ਨਰਸ ਜਸਮਿੰਦਰ ਕੌਰ, ਨਵਦੀਪ, ਸਤਿਆ, ਜਸਪ੍ਰੀਤ, ਸੁਨੀਤਾ, ਆਫਿਸ ਸਟਾਫ ਸੰਜੀਵ ਤੇ ਸਭ ਤੋਂ ਵੱਧ ਸਾਰੇ ਸਫ਼ਾਈ ਮਲਾਜ਼ਮਾਂ, ਮਾਲੀ ਤੇ ਵਾਰਡ ਸਰਵੈਂਟਸ ਦਾ ਕੰਮ ਸ਼ਲਾਘਾਯੋਗ ਹੈ।