ਚੰਨੀ ਵੱਲੋਂ ਕੋਲਡ ਸਟੋਰ ਦਾ ਉਦਘਾਟਨ
ਚਰਨਜੀਤ ਸਿੰਘ ਚੰਨੀ ਵੱਲੋਂ ਕੋਲਡ ਸਟੋਰ ਦਾ ਉਦਘਾਟਨ
Publish Date: Mon, 09 Mar 2026 09:21 PM (IST)
Updated Date: Mon, 09 Mar 2026 09:24 PM (IST)

ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਨੇੜਲੇ ਪਿੰਡ ਸਿੱਧੂਪੁਰ ਵਿਖੇ ਨਵੇਂ ਬਣੇ ਜੰਮੂ ਕੋਲਡ ਸਟੋਰੇਜ ਦਾ ਉਦਘਾਟਨ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਪੰਜਾਬ ਵੱਲੋਂ ਕੀਤਾ ਗਿਆ। ਇਸ ਮੌਕੇ ਜੰਮੂ ਪਰਿਵਾਰ ਵੱਲੋਂ ਪ੍ਰਮਾਤਮਾ ਦਾ ਓਟ ਆਸਰਾ ਲੈਂਦਿਆਂ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਵੀ ਕਰਵਾਇਆ ਗਿਆ। ਹਾਜ਼ਰ ਸੰਗਤ ਦੀ ਸੇਵਾ ਕਰਨ ਲਈ ਚਾਹ, ਮਠਿਆਈਆਂ ਤੇ ਅਤੁੱਟ ਲੰਗਰ ਵੀ ਵਰਤਿਆ। ਇਸ ਸਮਾਗਮ ਉਪਰੰਤ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਪੰਜਾਬ ਤੇ ਉਨ੍ਹਾਂ ਨਾਲ ਆਏ ਪਤਵੰਤਿਆਂ ਵੱਲੋਂ ਸਥਾਨਕ ਜੇਆਰ ਇੰਡਸਟਰੀਜ਼ ਡੁਮਾਣਾ ਵਿਖੇ ਪੁੱਜ ਕੇ ਜਗਜੀਤ ਸਿੰਘ ਨੋਨੀ ਪ੍ਰਧਾਨ ਨਗਰ ਪੰਚਾਇਤ ਲੋਹੀਆਂ ਨਾਲ ਕਈ ਮੁੱਦਿਆਂ ’ਤੇ ਵਿਚਾਰ ਚਰਚਾ ਕੀਤੀ ਗਈ। ਚੰਨੀ ਵੱਲੋਂ ਵਰਕਸ਼ਾਪ ਦਾ ਪੰਛੀ ਝਾਤ ਮੁਆਇਨਾ ਵੀ ਕੀਤਾ ਗਿਆ ਤੇ ਵਰਕਸ਼ਾਪ ’ਚ ਕੰਮ ਕਰਦੀਆਂ ਔਰਤਾਂ ਨੂੰ ਵੇਖਕੇ ਕਿਹਾ ਕਿ ਕੰਮ ਕਾਜੀ ਔਰਤਾਂ ਵੱਲੋਂ ਮਰਦਾਂ ਦੇ ਬਰਾਬਰ ਕੰਮ ਕਰਨ ਨਾਲ ਸਮਾਜ ਨੂੰ ਸੇਧ ਮਿਲਦੀ ਹੈ। ਚੰਨੀ ਨੇ ਹਾਜ਼ਰ ਔਰਤਾਂ ਨੂੰ ਸੰਬੋਧਨ ਕਰਦਿਆਂ ਜਿੱਥੇ ਉਨਾਂ ਨੂੰ ਉਤਸ਼ਾਹਿਤ ਕੀਤਾ ਉੱਥੇ ਮੈਨੇਜਮੈਂਟ ਨੂੰ ਉਨ੍ਹਾਂ ਨੂੰ ਹੋਰ ਵਧੇਰੇ ਸਹੂਲਤਾਂ ਦੇਣ ਲਈ ਵੀ ਕਿਹਾ। ਇਸ ਮੌਕੇ ਰਛਪਾਲ ਸਿੰਘ ਰਿੰਕੂ, ਡਾ.ਨਵਜੋਤ ਸਿੰਘ ਦਹੀਆ, ਬਲਦੇਵ ਸਿੰਘ ਮੈਂਬਰ ਨਗਰ ਪੰਚਾਇਤ ਲੋਹੀਆਂ, ਪਵਨ ਗਾਂਧੀ, ਸੁਰਿੰਦਰ ਕੁਮਾਰ ਛਿੰਦੀ ਤੇ ਅਸ਼ਵਿੰਦਰ ਸਿੰਘ ਨੀਟੂ ਸਾਬਕਾ ਚੇਅਰਮੈਨ ਸ਼ੂਗਰ ਮਿੱਲ ਨਕੋਦਰ ਵੀ ਮੌਜੂਦ ਸਨ।