ਚਾਰ ਧਾਮ ਯਾਤਰਾ 19 ਤੋਂ, ਰਜਿਸਟ੍ਰੇਸ਼ਨ ਅੱਜ ਤੋਂ ਸ਼ੁਰੂ
ਸੰਵਾਦ ਸਹਿਯੋਗੀ, ਜਾਗਰਣ ਰੁਦਰਪ੍ਰਯਾਗ :
Publish Date: Fri, 17 Apr 2026 12:04 AM (IST)
Updated Date: Fri, 17 Apr 2026 12:06 AM (IST)
ਰੁਦਰਪ੍ਰਯਾਗ : ਚਾਰ ਧਾਮ ਯਾਤਰਾ 19 ਅਪ੍ਰੈਲ ਤੋਂ ਸ਼ੁਰੂ ਹੋ ਰਹੀ ਹੈ। ਇਸ ਕ੍ਰਮ ’ਚ ਕੇਦਾਰਨਾਥ ਧਾਮ ਦੇ ਕਪਾਟ 22 ਅਪ੍ਰੈਲ ਨੂੰ ਖੋਲ੍ਹੇ ਜਾਣਗੇ। ਯਾਤਰਾ ਲਈ ਆਫਲਾਈਨ ਰਜਿਸਟ੍ਰੇਸ਼ਨ ਸ਼ੁੱਕਰਵਾਰ ਤੋਂ ਸ਼ੁਰੂ ਹੋ ਜਾਣਗੇ। ਇਸ ਲਈ ਹਰਿਦੁਆਰ ਦੇ ਰਿਸ਼ੀਕੁਲ ਮੈਦਾਨ ’ਚ 20, ਰਿਸ਼ੀਕੇਸ਼ ਦੇ ਟ੍ਰਾਂਜ਼ਿਟ ਕੈਂਪ ’ਚ 24 ਤੇ ਆਈਐੱਸਬੀਟੀ ’ਚ 6 ਰਜਿਸਟ੍ਰੇਸ਼ਨ ਕਾਊਂਟਰ ਬਣਾਏ ਗਏ ਹਨ। ਚਾਰਧਾਮ ਯਾਤਰਾ ਲਈ ਆਨਲਾਈਨ ਰਜਿਸਟ੍ਰੇਸ਼ਨ ਪ੍ਰਕਿਰਿਆ ਜਾਰੀ ਹੈ। ਸ਼ੁੱਕਰਵਾਰ ਤੋਂ ਹਰਿਦੁਆਰ ਤੇ ਰਿਸ਼ੀਕੇਸ਼ ’ਚ ਆਫਲਾਈਨ ਰਜਿਸਟ੍ਰੇਸ਼ਨ ਵੀ ਸ਼ੁਰੂ ਹੋ ਜਾਵੇਗੀ।