ਬਦਲਾਅ ਰੈਲੀ ਸਿਰਜੇਗੀ ਇਤਿਹਾਸ : ਹੁਰੀਆ
ਬਦਲਾਅ ਰੈਲੀ ਸਿਰਜੇਗੀ ਇਤਿਹਾਸ: ਯਜਿਤ ਹੁਰੀਆ
Publish Date: Thu, 12 Mar 2026 10:08 PM (IST)
Updated Date: Thu, 12 Mar 2026 10:09 PM (IST)
ਮਨਜੀਤ ਸ਼ੇਮਾਰੂ, ਪੰਜਾਬੀ ਜਾਗਰਣ, ਜਲੰਧਰ : ਭਾਰਤੀ ਜਨਤਾ ਪਾਰਟੀ ਸਪੋਰਟਸ ਸੈੱਲ ਪੰਜਾਬ ਦੇ ਸਾਬਕਾ ਜਨਰਲ ਸਕੱਤਰ ਯਜਿਤ ਹੁਰੀਆ ਨੇ ਕਿਹਾ 14 ਮਾਰਚ ਨੂੰ ਮੋਗਾ ਦੇ ਪਿੰਡ ਕਿਲੀ ਚਹਿਲਾਂ ’ਚ ਦੇਸ਼ ਦੇ ਗ੍ਰਿਹ ਮੰਤਰੀ ਅਮਿਤ ਸ਼ਾਹ ਦੀ ਅਗਵਾਈ ’ਚ ਇਤਿਹਾਸਿਕ ਰੈਲੀ ਹੋਣ ਜਾ ਰਹੀ ਹੈ। ਭਾਜਪਾ ਵਰਕਰਾਂ ’ਚ ਰੈਲੀ ਲਈ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਹੁਰੀਆ ਨੇ ਕਿਹਾ ਕਿ ਭਾਜਪਾ ਦਾ ਮੰਨਣਾ ਹੈ ਕਿ ਮਜਬੂਤ ਲੀਡਰਸ਼ਿਪ ਤੇ ਸਪੱਸ਼ਟ ਨੀਤੀਆਂ ਰਾਹੀਂ ਨਸ਼ਾ ਤੇ ਅਪਰਾਧ ਮੁਕਤ ਨਾਲ ਹੀ ਦੇਸ਼ ਦੇ ਵਿਕਾਸ ਵੱਲ ਵਧਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ ਭਾਜਪਾ ਦੀ ਰੈਲੀ ਨਹੀਂ ਪੰਜਾਬ ਦੇ ਬਦਲਾਅ ਦੀ ਰੈਲੀ ਹੈ, ਜੋ ਇਤਿਹਾਸ ਸਿਰਜੇਗੀ। ਹੁਰੀਆ ਨੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਇਕੱਠ ਕਰਕੇ ਰੈਲੀ ਦੇ ’ਚ ਸ਼ਾਮਲ ਹੋਣ ਲਈ ਅਪੀਲ ਕੀਤੀ।