ਦੋ ਦਿਨ ਮੀਂਹ ਤੇ ਗੜੇਮਾਰੀ ਦੀ ਸੰਭਾਵਨਾ
ਜਾਸ, ਜਲੰਧਰ : ਸ਼ਨਿਚਰਵਾਰ
Publish Date: Sat, 14 Mar 2026 10:53 PM (IST)
Updated Date: Sat, 14 Mar 2026 10:54 PM (IST)
ਜਾਸ, ਜਲੰਧਰ : ਸ਼ਨਿਚਰਵਾਰ ਨੂੰ ਪੂਰਾ ਦਿਨ ਧੁੱਪ ਨਿਕਲੀ ਰਹੀ, ਹਾਲਾਂਕਿ ਕੁਝ ਹੱਦ ਤੱਕ ਬੱਦਲ ਵੀ ਛਾਏ ਰਹੇ। ਇਸ ਦੇ ਬਾਵਜੂਦ ਵੱਧ ਤੋਂ ਵੱਧ ਤਾਪਮਾਨ 30.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ, ਜਦੋਂ ਕਿ ਸਵੇਰੇ ਤੇ ਰਾਤ ਸਮੇਂ ਹਵਾਵਾਂ ਕਾਰਨ ਘੱਟੋ-ਘੱਟ ਤਾਪਮਾਨ 13.1 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਹੈ। ਮੌਸਮ ਵਿਭਾਗ ਵੱਲੋਂ ਅਗਲੇ ਦੋ ਦਿਨਾਂ ਅਰਥਾਤ 15 ਤੇ 16 ਮਾਰਚ ਲਈ ਤੇਜ਼ ਹਵਾਵਾਂ, ਮੀਂਹ ਪੈਣ ਤੇ ਗੜੇਮਾਰੀ ਦੀਆਂ ਸੰਭਾਵਨਾਵਾਂ ਬਾਰੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਜੇ ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਪੇਸ਼ੀਨਗੋਈ ਸਹੀ ਸਾਬਤ ਹੁੰਦੀ ਹੈ ਤਾਂ ਤਾਪਮਾਨ ’ਚ ਪੰਜ ਤੋਂ ਛੇ ਡਿਗਰੀ ਸੈਲਸੀਅਸ ਤੱਕ ਦੀ ਵੱਡੀ ਗਿਰਾਵਟ ਵੀ ਦੇਖੀ ਜਾ ਸਕਦੀ ਹੈ।
ਮੌਸਮ ਮਾਹਿਰ્ઞ ਡਾ. ਦਲਜੀਤ ਸਿੰਘ ਦਾ ਕਹਿਣਾ ਹੈ ਕਿ ਇਕ ਹਫ਼ਤਾ ਪਹਿਲਾਂ ਹੀ ਮੌਸਮ ਵਿਭਾਗ ਵੱਲੋਂ ਐਤਵਾਰ ਤੇ ਸੋਮਵਾਰ ਲਈ ਅਲਰਟ ਜਾਰੀ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਚਾਰ ਦਿਨਾਂ ਤੋਂ ਲਗਾਤਾਰ ਹਵਾਵਾਂ ਚੱਲ ਰਹੀਆਂ ਹਨ, ਜਿਸ ਕਾਰਨ ਤਾਪਮਾਨ ’ਚ ਉਤਾਰ-ਚੜਾਅ ਵੀ ਦੇਖੇ ਜਾ ਰਹੇ ਹਨ। ਇਸ ਸਥਿਤੀ ’ਚ ਜੇ ਮੀਂਹ ਤੇ ਗੜੇਮਾਰੀ ਹੁੰਦੀ ਹੈ ਤਾਂ ਸੰਭਾਵਨਾ ਹੈ ਕਿ ਤਾਪਮਾਨ ’ਚ ਵੀ ਕਮੀ ਦੇਖੀ ਜਾ ਸਕਦੀ ਹੈ। ਇਸ ਕਾਰਨ ਇਕ ਵਾਰੀ ਫਿਰ ਠੰਢ ਦਾ ਅਹਿਸਾਸ ਹੋ ਸਕਦਾ ਹੈ।