ਮਿਹਤਪੁਰ ’ਚ ਸਰਵਾਈਕਲ ਕੈਂਸਰ ਰੋਕਥਾਮ ਤੇ ਐੱਚਪੀਵੀ ਟੀਕਾਕਰਨ ਟ੍ਰੇਨਿੰਗ ਕੈਂਪ
ਮਿਹਤਪੁਰ ’ਚ ਸਰਵਾਈਕਲ ਕੈਂਸਰ ਰੋਕਥਾਮ ਤੇ ਐੱਚਪੀਵੀ ਟੀਕਾਕਰਨ ਟ੍ਰੇਨਿੰਗ ਕੈਂਪ
Publish Date: Sat, 10 Jan 2026 07:32 PM (IST)
Updated Date: Sun, 11 Jan 2026 04:12 AM (IST)
ਸੁਰਿੰਦਰ ਛਾਬੜਾ, ਪੰਜਾਬੀ ਜਾਗਰਣ, ਮਿਹਤਪੁਰ : ਪ੍ਰਾਇਮਰੀ ਹੈਲਥ ਸੈਂਟਰ ਮਿਹਤਪੁਰ ਵਿਖੇ ਸਰਵਾਈਕਲ ਕੈਂਸਰ ਦੀ ਰੋਕਥਾਮ ਤੇ ਐੱਚਪੀਵੀ ਟੀਕਾਕਰਨ ਸਬੰਧੀ ਵਿਸ਼ੇਸ਼ ਟ੍ਰੇਨਿੰਗ ਕੈਂਪ ਲਗਾਇਆ ਗਿਆ। ਇਸ ਕੈਂਪ ਦੀ ਅਗਵਾਈ ਸੀਨੀਅਰ ਮੈਡੀਕਲ ਅਫ਼ਸਰ ਡਾ. ਰਘੂ ਪ੍ਰੀਆ ਨੇ ਕੀਤੀ, ਜਿਨ੍ਹਾਂ ਦੇ ਨਾਲ ਬਲੋਕ ਐਜੂਕੇਟਰ ਹਿਮਾਲਿਆ ਵੀ ਮੌਜੂਦ ਸਨ। ਟ੍ਰੇਨਿੰਗ ਦੌਰਾਨ ਡਾ. ਰਘੂ ਪ੍ਰੀਆ ਨੇ ਏਐੱਨਐੱਮ ਤੇ ਐੱਲਐੱਚਵੀ ਸਟਾਫ਼ ਨੂੰ ਸਰਵਾਈਕਲ ਕੈਂਸਰ ਦੇ ਕਾਰਨ, ਲੱਛਣ, ਰੋਕਥਾਮ ਤੇ ਸਮੇਂ ਸਿਰ ਜਾਂਚ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਡਾ. ਰਘੂ ਪ੍ਰੀਆ ਨੇ ਕਿਹਾ ਕਿ ਐੱਚਪੀਵੀ ਟੀਕਾ 14 ਸਾਲ ਦੀ ਉਮਰ ਦੀਆਂ ਕੁੜੀਆਂ ਲਈ ਬਹੁਤ ਲਾਭਦਾਇਕ ਹੈ ਤੇ ਇਸ ਰਾਹੀਂ ਸਰਵਾਈਕਲ ਕੈਂਸਰ ਤੋਂ ਬਚਾਅ ਸੰਭਵ ਹੈ। ਉਨ੍ਹਾਂ ਸਟਾਫ਼ ਨੂੰ ਹਦਾਇਤ ਦਿੱਤੀ ਕਿ ਪਿੰਡ ਪੱਧਰ ’ਤੇ ਜਾ ਕੇ ਲੋਕਾਂ ’ਚ ਜਾਗਰੂਕਤਾ ਫੈਲਾਈ ਜਾਵੇ ਤਾਂ ਕਿ ਵੱਧ ਤੋਂ ਵੱਧ ਲੋਕ ਇਸ ਯੋਜਨਾ ਦਾ ਲਾਭ ਲੈ ਸਕਣ। ਡਾ. ਰਘੂ ਪ੍ਰੀਆ ਨੇ ਜੋੜਿਆ ਕਿ ਸਿਹਤ ਵਿਭਾਗ ਦੀਆਂ ਸਕੀਮਾਂ ਨੂੰ ਸਫ਼ਲ ਬਣਾਉਣ ’ਚ ਮੈਦਾਨੀ ਸਟਾਫ਼ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ ਤੇ ਸਾਰੇ ਸਟਾਫ਼ ਨੂੰ ਮਿਲਜੁਲ ਕੇ ਲੋਕਾਂ ਦੀ ਸਿਹਤ ਸੁਰੱਖਿਆ ਲਈ ਕੰਮ ਕਰਨਾ ਚਾਹੀਦਾ ਹੈ।