ਸ਼ਹੀਦਾਂ ਦੀ ਯਾਦ ’ਚ ਸਮਾਗਮ 21 ਨੂੰ
ਸ਼ਹੀਦਾਂ ਦੀ ਯਾਦ ’ਚ ਸੈਟਰਲ ਟਾਊਨ ਵਿਖੇ ਸਮਾਗਮ 21 ਨੂੰ
Publish Date: Thu, 19 Feb 2026 06:29 PM (IST)
Updated Date: Thu, 19 Feb 2026 06:30 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਨਨਕਾਣਾ ਸਾਹਿਬ ਦੇ ਸਮੂਹ ਸ਼ਹੀਦਾਂ ਦੀ ਯਾਦ ’ਚ ਵਿਸ਼ੇਸ਼ ਗੁਰਮਤਿ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਸੈਟਰਲ ਟਾਊਨ ਵਿਖੇ 21 ਫਰਵਰੀ ਸ਼ਾਮ ਨੂੰ ਕਰਵਾਇਆ ਜਾ ਰਿਹਾ ਹੈ, ਜਿਸ ’ਚ ਭਾਈ ਹਰਵਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਰਾਤ 7.45 ਤੋਂ 8.45 ਤੱਕ ਕੀਰਤਨ ਤੇ ਪ੍ਰਸਿੱਧ ਵਿਦਵਾਨ ਗਿਆਨੀ ਚਰਨਜੀਤ ਸਿੰਘ ਗੁਰਦੁਆਰਾ ਸ੍ਰੀ ਅੰਬ ਸਾਹਿਬ ਵਾਲੇ ਰਾਤ 8.45 ਤੋਂ 9.45 ਤੱਕ ਨਨਕਾਣਾ ਸਾਹਿਬ ਸਾਕੇ ਦਾ ਇਤਿਹਾਸ ਸਰਵਣ ਕਰਵਾਉਣਗੇ। ਸਮਾਪਤੀ ਉਪਰੰਤ ਗੁਰੂ ਕੇ ਲੰਗਰ ਵਰਤਣਗੇ। ਉਪਰੋਕਤ ਜਾਣਕਾਰੀ ਜਨਰਲ ਸਕੱਤਰ ਪ੍ਰਮਿੰਦਰ ਸਿੰਘ ਡਿੰਪੀ ਨੇ ਦਿੱਤੀ।