ਸੀਮੈਂਟ ਮਿਕਸਰ ਨੇ ਅਚਾਨਕ ਮਾਰੀ ਬ੍ਰੇਕ, ਪਿੱਛਿਓਂ ਟਰੱਕ ਟਕਰਾਇਆ
ਜਾਸ, ਜਲੰਧਰ : ਜਲੰਧਰ-ਪਠਾਨਕੋਟ
Publish Date: Thu, 05 Mar 2026 10:29 PM (IST)
Updated Date: Thu, 05 Mar 2026 10:32 PM (IST)
ਜਾਸ, ਜਲੰਧਰ : ਜਲੰਧਰ-ਪਠਾਨਕੋਟ ਹਾਈਵੇ 'ਤੇ ਸਥਿਤ ਪੰਜਾਬੀ ਬਾਗ ਨੇੜੇ ਵੀਰਵਾਰ ਦੁਪਹਿਰ ਇਕ ਸੀਮੈਂਟ ਦੇ ਮਿਕਸਰ ਨੇ ਅਚਾਨਕ ਬ੍ਰੇਕ ਮਾਰ ਦਿੱਤੀ, ਜਿਸ ਕਾਰਨ ਪਿੱਛਿਓਂ ਆ ਰਿਹਾ ਗੈਸ ਸਿਲੰਡਰਾਂ ਨਾਲ ਭਰਿਆ ਟਰੱਕ ਉਸ ਨਾਲ ਟਕਰਾ ਗਿਆ। ਖੁਸ਼ਕਿਸਮਤੀ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਸੜਕ ਵਿਚਾਲੇ ਨੁਕਸਾਨੇ ਗਏ ਵਾਹਨ ਖੜ੍ਹੇ ਹੋਣ ਕਾਰਨ ਜਾਮ ਲੱਗ ਗਿਆ। ਰਾਹਗੀਰਾਂ ਨੇ ਹਾਦਸੇ ਦੀ ਜਾਣਕਾਰੀ ਮਕਸੂਦਾਂ ਥਾਣੇ ਦੀ ਪੁਲਿਸ ਨੂੰ ਦਿੱਤੀ ਤੇ ਪੁਲਿਸ ਨੇ ਜਾਣਕਾਰੀ ਮਿਲਣ ’ਤੇ ਮੌਕੇ 'ਤੇ ਪੁੱਜੇ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਟਰੱਕ ਚਾਲਕ ਰਣਜੀਤ ਸਿੰਘ ਨੇ ਦੱਸਿਆ ਕਿ ਉਹ ਗੈਸ ਸਿਲੰਡਰ ਲੈ ਕੇ ਪਠਾਨਕੋਟ ਵੱਲ ਜਾ ਰਿਹਾ ਸੀ। ਜਦੋਂ ਉਹ ਪੰਜਾਬੀ ਬਾਗ ਨੇੜੇ ਪੁੱਜਾ ਤਾਂ ਅੱਗੇ ਚੱਲ ਰਹੇ ਸੀਮੈਂਟ ਮਿਕਸਰ ਨੇ ਅਚਾਨਕ ਬ੍ਰੇਕ ਮਾਰ ਦਿੱਤੀ। ਉਸ ਨੇ ਬੜੀ ਕੋਸ਼ਿਸ਼ ਕੀਤੀ ਪਰ ਟਰੱਕ ਬੇਕਾਬੂ ਹੋ ਕੇ ਮਿਕਸਰ ਨਾਲ ਟਕਰਾ ਗਿਆ। ਜਾਣਕਾਰੀ ਮਿਲਣ ’ਤੇ ਮੌਕੇ ’ਤੇ ਸੜਕ ਸੁਰੱਖਿਆ ਫੋਰਸ ਦੀ ਟੀਮ ਪੁੱਜੀ। ਦੋਵੇਂ ਵਾਹਨਾਂ ਨੂੰ ਇਕ ਪਾਸੇ ਕਰਵਾ ਕੇ ਜਾਮ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤੇ ਮਕਸੂਦਾਂ ਥਾਣੇ ਦੀ ਪੁਲਿਸ ਨੂੰ ਸੂਚਿਤ ਕੀਤਾ। ਜਾਣਕਾਰੀ ਮਿਲਣ ’ਤੇ ਮੌਕੇ ਪੁੱਜੀ ਪੁਲਿਸ ਨੇ ਜਾਂਚ ਆਰੰਭੀ।