ਪ੍ਰਕਾਸ਼ ਪੂਰਬ ਸਬੰਧੀ ਸਮਾਗਮ 30 ਤੋਂ : ਰੱਤੂ
ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੂਰਵ ਸਬੰਧੀ ਸਮਾਗਮ 30 ਜਨਵਰੀ ਤੋਂ ਸ਼ੁਰੂ - ਪ੍ਰਧਾਨ ਰੱਤੂ
Publish Date: Tue, 27 Jan 2026 06:13 PM (IST)
Updated Date: Tue, 27 Jan 2026 06:16 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਹਿਤਪੁਰ : ਪਹਿਲੀ ਫਰਵਰੀ ਨੂੰ ਸਤਿਗੁਰੂ ਰਾਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਪੂਰੀਆਂ ਦੁਨੀਆ ’ਚ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਹੀ ਪਿੰਡ ਰਾਮੂਵਾਲ ਨੇੜੇ ਮਹਿਤਪੁਰ (ਜਲੰਧਰ) ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਸਮੂਹ ਸੰਗਤਾਂ, ਸਮੂਹ ਐੱਨਆਰਆਈ ਵੀਰਾਂ, ਦੇ ਸਹਿਯੋਗ ਨਾਲ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। 30 ਜਨਵਰੀ ਨੂੰ ਗੁਰਦੁਆਰਾ ਸਾਹਿਬ ਸ੍ਰੀ ਆਖੰਡ ਪਾਠ ਸਾਹਿਬ ਆਰੰਭ ਹੋਣਗੇ, ਉਸ ਤੋਂ ਬਾਅਦ ਪਿੰਡ ਰਾਮੂਵਾਲ ਵਿਖੇ ਸ਼ੋਭਾ ਯਾਤਰਾ ਸਜਾਈ ਜਾਵੇਗੀ, 31 ਜਨਵਰੀ ਨੂੰ ਨਿਸ਼ਾਨ ਸਾਹਿਬ ਦੀ ਸੇਵਾ 9 ਵਜੇ ਸਵੇਰੇ ਕੀਤੀ ਜਾਵੇਗੀ, ਪਹਿਲੀ ਫਰਵਰੀ ਨੂੰ ਰੱਖੇ ਗਏ ਸ਼੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਉਪਰੰਤ ਕੀਰਤਨ ਹੋਵੇਗਾ ਤੇ ਚਾਹ ਪਕੌੜਿਆਂ ਦਾ ਲੰਗਰ ਲਗਾਇਆ ਜਾਵੇਗਾ। 1.30 ਵਜੇ ਕੀਰਤਨ ਦੀ ਸਮਾਪਤੀ ਹੋਵੇਗੀ, 2 ਵਜੇ ਲੰਗਰ ਅਤੁੱਟ ਵਰਤਾਏ ਜਾਣਗੇ। ਸ਼ਾਮ 7 ਵਜੇ ਕੀਰਤਨ ਹੋਵੇਗਾ ਜਿਸ ’ਚ ਬੱਚਿਆਂ ਵੱਲੋਂ ਸ਼ਬਦ ਗਾਇਨ ਕੀਤਾ ਜਾਵੇਗਾ। ਨਾਲ ਹੀ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਰਾਤ ਨੂੰ ਗੁਰੂ ਘਰ ਆਤਸ਼ਬਾਜ਼ੀ ਕੀਤੀ ਜਾਵੇਗੀ। ਇਹ ਜਾਣਕਾਰੀ ਰਿਟਾਇਰ ਇੰਸਪੈਕਟਰ ਰੋਸ਼ਨ ਰੱਤੂ ਨੇ ਦਿੱਤੀ।