ਟੈਨਟੈਨ ਮਲਟੀ-ਕੁਜ਼ੀਨ ਰੈਸਟੋਰੈਂਟ, ਓਪਨ ਸਕਾਈ ਬਾਰ ਤੇ ਬੈਂਕੁਏਟ ਹਾਲ ਦਾ ਸ਼ਾਨਦਾਰ ਲਾਂਚ
ਸਿਤਾਰਿਆਂ ਨਾਲ ਜਸ਼ਨ ਮਨਾਉਂਦਿਆਂ ਜਲੰਧਰ ’ਚ ਟੈਨਟੈਨ ਮਾਈਕ੍ਰੋਬ੍ਰੂਅਰੀ, ਮਲਟੀ-ਕੁਜ਼ੀਨ ਰੈਸਟੋਰੈਂਟ ਤੇ ਓਪਨ ਸਕਾਈ ਬਾਰ ਲਾਂਚ
Publish Date: Thu, 26 Feb 2026 07:12 PM (IST)
Updated Date: Thu, 26 Feb 2026 07:13 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਸ਼ਹਿਰ ਅੱਜ ਸਿਤਾਰਿਆਂ ਨਾਲ ਜਸ਼ਨ ਮਨਾਉਂਦਿਆਂ ਇਕ ਸ਼ਾਨਦਾਰ ਸ਼ਾਮ ਦਾ ਗਵਾਹ ਬਣਿਆ ਜਦੋਂ ਇੱਥੇ ਟੈਨਟੈਨ ਮਲਟੀ-ਕੁਜ਼ੀਨ ਰੈਸਟੋਰੈਂਟ, ਓਪਨ ਸਕਾਈ ਬਾਰ ਤੇ ਬੈਂਕੁਏਟ ਹਾਲ ਦਾ ਸ਼ਾਨਦਾਰ ਲਾਂਚ ਕੀਤਾ ਗਿਆ। ਓਪਨਿੰਗ ਸਮਾਰੋਹ ’ਚ ਪੰਜਾਬੀ ਫ਼ਿਲਮ ਬੰਬੂਕਾਟ 2 ਦੀ ਪੂਰੀ ਕਾਸਟ ਮੌਜੂਦ ਰਹੀ, ਜਿਸ ਨਾਲ ਇਸ ਲਾਂਚ ਸਮਾਗਮ ਨੂੰ ਚਾਰ ਚੰਦ ਲੱਗ ਗਏ। ਮਸ਼ਹੂਰ ਕਲਾਕਾਰ ਬੀਨੂ ਢਿੱਲੋਂ, ਐਮੀ ਵਿਰਕ, ਮਨਕੀਰਤ ਔਲਾਖ, ਦਿਲਪ੍ਰੀਤ ਢਿੱਲੋਂ ਤੇ ਸਿੱਪੀ ਗਿੱਲ ਨੇ ਈਵੈਂਟ ਦੀ ਰੌਣਕ ਵਧਾ ਦਿੱਤੀ। ਕਲਾਕਾਰਾਂ ਦੀ ਮੌਜੂਦਗੀ ਨਾਲ ਫੈਨਜ਼ ’ਚ ਜੋਸ਼ ਤੇ ਉਤਸ਼ਾਹ ਦੇਖਣ ਯੋਗ ਸੀ। ਟੈਨਟੈਨ ਐਂਟਰਪ੍ਰਿਨਿਊਰ ਸ਼ੁਭਕਰਮਨ ਸਿੰਘ, ਹਰਕੀਰਤ ਸਿੰਘ, ਕੁਰਬਾਨ ਸਿੰਘ, ਅਰਜੁਨ ਸਿੰਘ ਤੇ ਸਰਤਾਜ ਸਿੰਘ ਦਾ ਨਵਾਂ ਉੱਦਮ ਹੈ। ਬਰੂਅਰੀ ਤੇ ਰੈਸਟੋਰੈਂਟ ਉਦਯੋਗ ’ਚ 15 ਸਾਲ ਤੋਂ ਵੱਧ ਦੇ ਤਜ਼ਰਬੇ ਨਾਲ, ਇਸ ਟੀਮ ਨੂੰ ਪੰਜਾਬ ’ਚ ਪਹਿਲੀ ਮਾਈਕ੍ਰੋਬਰੂਅਰੀ ਸ਼ੁਰੂ ਕਰਨ ਦਾ ਸਿਹਰਾ ਜਾਂਦਾ ਹੈ। ਇਸ ਮੌਕੇ ’ਤੇ ਮਾਲਕਾਂ ਨੇ ਕਿਹਾ ਕਿ ਟੈਨਟੈਨ ਦਾ ਉਦੇਸ਼ ਸ਼ਹਿਰ ਦੇ ਡਾਇਨਿੰਗ ਤੇ ਨਾਈਟਲਾਈਫ ਅਨੁਭਵ ਨੂੰ ਨਵੀਂ ਉੱਚਾਈਆਂ ’ਤੇ ਲੈ ਜਾਣਾ ਹੈ। ਇਸ ਆਉਟਲੈਟ ਦੀ ਇਕ ਵੱਡੀ ਖਾਸੀਅਤ ਜਰਮਨ ਪਲਾਂਟ ਤੇ ਅਸਲੀ ਜਰਮਨ ਇੰਗਰੀਡੀਐਂਟਸ ਨਾਲ ਤਿਆਰ ਕੀਤੀ ਤਾਜ਼ਾ ਬੀਅਰ ਹੈ। ਇੱਥੇ ਸ਼ਹਿਰ ਦਾ ਸਭ ਤੋਂ ਵੱਡਾ ਰੂਫਟਾਪ ਵੀ ਮੌਜੂਦ ਹੈ, ਜੋ ਖੁੱਲ੍ਹੇ ਆਸਮਾਨ ਹੇਠ ਵਿਲੱਖਣ ਤਜਰਬਾ ਪ੍ਰਦਾਨ ਕਰਦਾ ਹੈ। ਇੱਥੇ ਹਰ ਸ਼ਾਮ ਲਾਈਵ ਬੈਂਡ ਪਰਫਾਰਮ ਕਰਦਾ ਹੈ। ਵਿਸ਼ਾਲ ਮਲਟੀ-ਕੁਜ਼ੀਨ ਮੈਨੂ ਦੇ ਨਾਲ ਛੋਟੀ ਤੇ ਵੱਡੀ ਦੋਵੇਂ ਕਿਸਮ ਦੀਆਂ ਗੈਦਰਿੰਗ ਲਈ ਬੈਂਕੁਏਟ ਦੀ ਸੁਵਿਧਾ ਵੀ ਉਪਲੱਬਧ ਹੈ। ਇਸ ਤਰ੍ਹਾਂ ਟੈਨਟੈਨ ਜਲੰਧਰ ’ਚ ਇਕ ਪ੍ਰੀਮੀਅਰ ਹੋਸਪਿਟੈਲਿਟੀ ਡੈਸਟੀਨੇਸ਼ਨ ਬਣਨ ਦਾ ਵਾਅਦਾ ਕਰਦਾ ਹੈ।