ਸ਼ੱਕੀ ਔਰਤ ਦੀ ਫੁਟੇਜ ਨੇ ਉਡਾਈ ਨੀਂਦ
ਅੱਧੀ ਰਾਤ ਨੂੰ ਸ਼ੱਕੀ ਔਰਤ ਦਾ ਇਲਾਕੇ ’ਚ ਘੁੰਮਣ ਦੀ ਸੀ ਸੀ ਟੀ ਵੀ ਫੁਟੇਜ ਨੇ ਲੋਕਾਂ ਦੀ ਨੀਂਦ ਕੀਤੀ ਹਰਾਮ
Publish Date: Sat, 21 Mar 2026 10:29 PM (IST)
Updated Date: Sat, 21 Mar 2026 10:31 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਸ਼ਹੀਦ ਭਗਤ ਸਿੰਘ ਕਾਲੋਨੀ ’ਚ ਲਗਾਤਾਰ ਪਿਛਲੇ ਤਿੰਨ ਦਿਨ ਤੋਂ ਅੱਧੀ ਰਾਤ ਨੂੰ ਸ਼ੱਕੀ ਔਰਤ ਦੇ ਇਲਾਕੇ ’ਚ ਘੁੰਮਣ ਦੀ ਵਾਇਰਲ ਹੋਈ ਸੀਸੀਟੀਵੀ ਫੁਟੇਜ ਨੇ ਲੋਕਾਂ ਦੀ ਨੀਂਦ ਉਡਾ ਦਿੱਤੀ ਹੈ। ਜਾਣਕਾਰੀ ਅਨੁਸਾਰ ਔਰਤ ਜਿਸ ਨੇ ਹੱਥ ’ਚ ਇਕ ਬੋਰਾ ਫੜਿਆ ਹੋਇਆ ਹੈ ਇਲਾਕੇ ’ਚ ਬੇਖੌਫ ਹੋ ਕੇ ਘੁੰਮ ਰਹੀ ਹੈ ਕਈ ਘਰਾਂ ਦੀਆਂ ਔਰਤਾਂ ਦਾ ਕਹਿਣਾ ਹੈ ਕਿ ਗਲੀਆਂ ’ਚ ਘੁੰਮ ਰਹੀ ਔਰਤ ਉਨ੍ਹਾਂ ਦੇ ਘਰਾਂ ਅੰਦਰ ਝਾਤ ਵੀ ਮਾਰਦੀ ਹੈ। ਇਸ ਸਬੰਧੀ ਸਥਾਨਕ ਲੋਕਾਂ ਨੇ ਥਾਣਾ ਇਕ ਦੇ ਮੁਖੀ ਰਕੇਸ਼ ਕੁਮਾਰ ਨੂੰ ਬੁਲਾ ਕੇ ਸਾਰੇ ਹਾਲਾਤ ਤੋਂ ਜਾਣੂ ਕਰਵਾ ਕੇ ਪੁਲਿਸ ਦੀ ਗਸ਼ਤ ਕਰਵਾਉਣ ਦੀ ਮੰਗ ਕੀਤੀ। ਸ਼ੱਕੀ ਔਰਤ ਤੇ ਨਜ਼ਰ ਰੱਖ ਕੇ ਉਸ ਨੂੰ ਕਾਬੂ ਕਰਨ ਦੀ ਮੰਗ ਕੀਤੀ।