ਗੁਰੂਘਰ ’ਚ ਲੱਗੀ ਕੈਸ਼ ਰਸੀਦ ਮਸ਼ੀਨ
ਗੁਰਦੁਆਰਾ ਮਾਡਲ ਟਾਊਨ ’ਚ ਲੱਗਿਆ ਕੈਸ਼ ਰਸੀਦ ਸੌਫਟਵੇਅਰ
Publish Date: Wed, 15 Apr 2026 07:01 PM (IST)
Updated Date: Wed, 15 Apr 2026 07:03 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ’ਚ ਵਿਸਾਖੀ ਮੌਕੇ ਨਵਾਂ ਕੈਸ਼ ਰਸੀਦ ਮਸ਼ੀਨ ਲਾਈ ਗਈ। ਇਸ ਦਾ ਉਦਘਾਟਨ ਮਨਮੀਤ ਕੌਰ ਸੇਠੀ ਪਤਨੀ ਸਾਬਕਾ ਪ੍ਰਧਾਨ ਸਵਰਗੀ ਅਜੀਤ ਸਿੰਘ ਸੇਠੀ ਵੱਲੋਂ ਕੀਤਾ ਗਿਆ। ਪ੍ਰਧਾਨ ਮਹਿੰਦਰਜੀਤ ਸਿੰਘ ਨੇ ਦੱਸਿਆ ਕਿ ਇਸ ਮਸ਼ੀਨ ਦਾ ਫਾਇਦਾ ਗੁਰੂ ਘਰ ਨੂੰ ਭੇਟਾ ਦੇਣ ਵਾਲੇ ਦਾਨੀ ਸੱਜਣਾਂ ਨੂੰ ਮੌਕੇ ’ਤੇ ਹੀ ਰਸੀਦ ਪ੍ਰਾਪਤ ਹੋਵੇਗੀ। ਇਸ ਮੌਕੇ ਪ੍ਰਧਾਨ ਮਹਿੰਦਰਜੀਤ ਸਿੰਘ ਕਮੇਟੀ ਮੈਂਬਰ ਜਸਪ੍ਰੀਤ ਸਿੰਘ ਸੇਠੀ, ਕੰਵਲਜੀਤ ਸਿੰਘ ਕੋਛੜ, ਡਾ. ਐੱਚਐੱਮ ਹੁਰੀਆ, ਪਰਮਿੰਦਰ ਸਿੰਘ, ਜੁਗਿੰਦਰ ਸਿੰਘ ਗੁੰਬਰ, ਕੁਲਤਾਰਨ ਸਿੰਘ ਅਨੰਦ, ਐੱਚਐੱਸ ਭਸੀਨ, ਤੇਜਦੀਪ ਸਿੰਘ ਸੇਠੀ, ਗਗਨਦੀਪ ਸਿੰਘ ਸੇਠੀ, ਮਨਮੀਤ ਸਿੰਘ ਸੋਢੀ ਤੇ ਗੁਰਦੁਆਰਾ ਸਾਹਿਬ ਦਾ ਸਟਾਫ ਹਾਜ਼ਰ ਸੀ।