ਬਿਨਾਂ ਲਾਇਸੈਂਸ ਦੇ ਹੁੱਕਾ ਤੇ ਫਲੇਵਰ ਵੇਚਣ 'ਤੇ ਮਾਮਲਾ ਦਰਜ
ਬਿਨਾਂ ਲਾਇਸੈਂਸ ਦੇ ਹੁੱਕਾ ਤੇ ਫਲੇਵਰ ਵੇਚਣ 'ਤੇ ਮਾਮਲਾ ਦਰਜ
Publish Date: Fri, 20 Feb 2026 10:52 PM (IST)
Updated Date: Fri, 20 Feb 2026 10:54 PM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਥਾਣਾ 7 ਦੀ ਪੁਲਿਸ ਨੇ ਅਰਬਨ ਅਸਟੇਟ ’ਚ ਬਿਨਾਂ ਲਾਇਸੈਂਸ ਦੇ ਹੁੱਕਾ ਤੇ ਹੁੱਕਾ ਫਲੇਵਰ ਵੇਚਣ ਦੇ ਦੋਸ਼ ਹੇਠ ਪੈਡਰੀਨੋ ਕਲੱਬ ਦੇ ਕਰਮਚਾਰੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਹ ਮਾਮਲਾ ਸਿਗਰੇਟ ਤੇ ਹੋਰ ਤੰਬਾਕੂ ਉਤਪਾਦ ਐਕਟ ਤਹਿਤ ਦਰਜ ਕੀਤਾ ਗਿਆ ਸੀ। ਇਹ ਕਾਰਵਾਈ 15 ਫਰਵਰੀ ਨੂੰ ਇਕ ਸੂਚਨਾ ਦੇ ਆਧਾਰ ਤੇ ਕੀਤੀ ਗਈ ਸੀ। ਜਾਂਚ ਅਧਿਕਾਰੀ ਐੱਸਆਈ ਰਮੇਸ਼ ਕੁਮਾਰ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਮੁਲਜ਼ਮ ਦੁਕਾਨ ’ਚ ਬਿਨਾਂ ਕਿਸੇ ਜਾਇਜ਼ ਪਰਮਿਟ ਦੇ ਹੁੱਕਾ ਤੇ ਵੱਖ-ਵੱਖ ਹੁੱਕਾ ਫਲੇਵਰ ਵੇਚ ਰਿਹਾ ਹੈ। ਪੁਲਿਸ ਟੀਮ ਮੌਕੇ ਤੇ ਪਹੁੰਚੀ ਤੇ ਜਾਂਚ ਕੀਤੀ, ਜਿਸ ’ਚ ਦੋਸ਼ ਸੱਚ ਪਾਏ ਗਏ। ਅੰਮ੍ਰਿਤਸਰ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਤੇ ਨਕੋਦਰ ਦੇ ਰਹਿਣ ਵਾਲੇ ਜਸਵੀਰ ਸਿੰਘ ਨੂੰ ਮਾਮਲੇ ’ਚ ਨਾਮਜ਼ਦ ਕੀਤਾ ਗਿਆ ਹੈ ਤੇ ਉਨ੍ਹਾਂ ਨੂੰ ਮੌਕੇ ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਅਨੁਸਾਰ, ਮੁਲਜ਼ਮਾਂ ਕੋਲ ਹੁੱਕਾ ਉਤਪਾਦ ਵੇਚਣ ਲਈ ਕੋਈ ਜਾਇਜ਼ ਲਾਇਸੈਂਸ ਜਾਂ ਪਰਮਿਟ ਨਹੀਂ ਸੀ। ਦੁਕਾਨ ਤੋਂ ਹੁੱਕਾ ਤੇ ਸਬੰਧਤ ਸਮੱਗਰੀ ਬਰਾਮਦ ਕਰਕੇ ਜ਼ਬਤ ਕਰ ਲਈ ਗਈ। ਏਐੱਸਆਈ ਰਮੇਸ਼ ਕੁਮਾਰ ਨੇ ਕਿਹਾ ਕਿ ਜਨਤਕ ਥਾਵਾਂ ਤੇ ਅਜਿਹੀਆਂ ਕਾਰਵਾਈਆਂ ਕਾਨੂੰਨੀ ਅਪਰਾਧ ਹੈ।