ਵਿਆਹ ਦਾ ਝਾਂਸਾ ਦੇ ਕੇ ਨਬਾਲਿਗਾ ਨੂੰ ਵਰਗਲਾਉਣ ਦੇ ਦੋਸ਼ ’ਚ ਅਣਪਛਾਤਾ ਨਾਮਜ਼ਦ
ਵਿਆਹ ਦਾ ਝਾਂਸਾ ਦੇ ਕੇ ਨਬਾਲਗਾਂ ਨੂੰ ਵਰਗਲਾ ਕੇ ਲਿਜਾਣ ਵਾਲੇ ਅਣਪਛਾਤੇ ’ਤੇ ਮਾਮਲਾ ਦਰਜ
Publish Date: Tue, 03 Feb 2026 08:15 PM (IST)
Updated Date: Wed, 04 Feb 2026 04:11 AM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਪੁਰਾਣਾ ਕੱਪੜਾ ਮਾਰਕੀਟ ਵਾਸੀ ਇਕ ਨਬਾਲਿਗਾ ਨੂੰ ਵਿਆਹ ਦਾ ਝਾਂਸਾ ਦੇ ਕੇ ਕੋਈ ਅਣਪਛਾਤਾ ਵਰਗਲਾ ਕੇ ਲੈ ਗਿਆ। ਪੁਲਿਸ ਨੇ ਨਬਾਲਿਗਾ ਦੇ ਭਰਾ ਦੇ ਬਿਆਨਾਂ ’ਤੇ ਅਣਪਛਾਤੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਜੋਤੀ ਚੌਕ ਲਾਗੇ ਸਥਿਤ ਪੁਰਾਣਾ ਕੱਪੜਾ ਮਾਰਕੀਟ ’ਚ ਵਾਸੀ ਇਕ ਨੌਜਵਾਨ ਨੇ ਦੱਸਿਆ ਕਿ ਉਸ ਦੀ ਨਬਾਲਿਗ ਭੈਣ ਘਾਤ ਤੋਂ ਕੋਈ ਸਾਮਾਨ ਲੈਣ ਲਈ ਬਾਜ਼ਾਰ ਗਈ ਸੀ, ਜਦ ਕਾਫੀ ਸਮੇਂ ਤੱਕ ਉਹ ਵਾਪਸ ਘਰ ਨਹੀਂ ਭਰਤੀ ਤਾਂ ਉਹ ਉਸ ਨੂੰ ਲੱਭਣ ਲਈ ਗਿਆ ਪਰ ਉਹ ਕਿਧਰੇ ਵੀ ਨਹੀਂ ਮਿਲੀ। ਉਸ ਨੇ ਆਪਣੀ ਭੈਣ ਨੂੰ ਉਸ ਦੀਆਂ ਸਹੇਲੀਆਂ ਦੇ ਘਰ ਜਾ ਕੇ ਵੀ ਲੱਭਿਆ ਪਰ ਉੱਥੇ ਵੀ ਉਹ ਨਹੀਂ ਮਿਲੀ। ਜਦ ਉਸ ਨੇ ਆਪਣੇ ਤੌਰ ਤੇ ਜਾਂਚ ਕੀਤੀ ਤਾਂ ਉਸ ਨੂੰ ਕਿਸੇ ਕੋਲੋਂ ਪਤਾ ਲੱਗਾ ਕਿ ਉਸ ਦੀ ਭੈਣ ਨੂੰ ਕੋਈ ਨੌਜਵਾਨ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਲੈ ਗਿਆ ਹੈ। ਪੁਲਿਸ ਨੇ ਨਬਾਲਿਗਾ ਦੇ ਭਰਾ ਦੇ ਬਿਆਨਾਂ ’ਤੇ ਅਣਪਛਾਤੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।