ਵਰਗਲਾਉਣ ਵਾਲੇ ਖ਼ਿਲਾਫ਼ ਮਾਮਲਾ ਦਰਜ
ਨਬਾਲਗਾਂ ਨੂੰ ਵਰਗਲਾ ਕੇ ਲਿਜਾੳਣ ਵਾਲੇ ਅਣਪਛਾਤੇ ’ਤੇ ਮਾਮਲਾ ਦਰਜ
Publish Date: Tue, 10 Feb 2026 06:45 PM (IST)
Updated Date: Tue, 10 Feb 2026 06:47 PM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਥਾਣਾ ਬਾਰਾਦਰੀ ਦੀ ਪੁਲਿਸ ਨੇ ਮਾਸਟਰ ਤਾਰਾ ਸਿੰਘ ਵਾਸੀ ਇਕ ਨਾਬਾਲਗਾ ਨੂੰ ਵਰਗਲਾ ਕੇ ਲਿਜਾਉਣ ਵਾਲੇ ਅਣਪਛਾਤੇ ਨੌਜਵਾਨ ਖਿਲਾਫ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਮਾਸਟਰ ਤਾਰਾ ਸਿੰਘ ਨਗਰ ਦੀ ਰਹਿਣ ਵਾਲੀ ਇਕ ਔਰਤ ਨੇ ਦੱਸਿਆ ਕਿ ਉਸ ਦੀ 17 ਸਾਲ ਦੀ ਧੀ ਘਰੋਂ ਕਿਧਰੇ ਕੰਮ ਲਈ ਗਈ ਸੀ। ਪਰ ਸ਼ਾਮ ਤੱਕ ਵਾਪਸ ਨਹੀਂ ਆਈ ਤਾਂ ਉਸ ਨੇ ਆਪਣੀ ਧੀ ਨੂੰ ਲੱਭਣ ਲਈ ਕਾਫੀ ਜਗ੍ਹਾ ’ਤੇ ਕੋਸ਼ਿਸ਼ ਕੀਤੀ ਪਰ ਉਹ ਕਿਤੇ ਵੀ ਨਹੀਂ ਮਿਲੀ। ਆਪਣੀ ਧੀ ਬਾਰੇ ਉਸ ਦੀਆਂ ਸਹੇਲੀਆਂ ਦੇ ਘਰ ਜਾ ਕੇ ਵੀ ਪਤਾ ਕੀਤਾ ਗਿਆ ਪਰ ਉਹ ਉੱਥੇ ਵੀ ਨਹੀਂ ਗਈ ਸੀ। ਉਨ੍ਹਾਂ ਨੇ ਸ਼ੱਕ ਜ਼ਾਹਿਰ ਕੀਤਾ ਹੈ ਕਿ ਉਸ ਨੂੰ ਲੱਗਦਾ ਹੈ ਕਿ ਉਸਦੀ ਧੀ ਨੂੰ ਕੋਈ ਨੌਜਵਾਨ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਲੈ ਗਿਆ ਹੈ। ਪੁਲਿਸ ਨੇ ਉਕਤ ਸ਼ਿਕਾਇਤ ’ਤੇ ਅਣਪਛਾਤੇ ਨੌਜਵਾਨ ਖਿਲਾਫ ਧਾਰਾ 137(2) 87 ਬੀਐੱਨਐੱਸ ਤਹਿਤ ਮਾਮਲਾ ਦਰਜ ਕਰਕੇ ਭਾਲ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ।