ਨਬਾਲਗਾ ਨੂੰ ਵਰਗਲਾਉਣ ਵਾਲਿਆਂ ’ਤੇ ਪਰਚਾ
ਨਬਾਲਗਾ ਨੂੰ ਵਰਗਲਾ ਕੇ ਲੁਕਾਉਣ ਵਾਲਿਆਂ ਖਿਲਾਫ ਮਾਮਲਾ ਦਰਜ
Publish Date: Wed, 25 Feb 2026 06:38 PM (IST)
Updated Date: Wed, 25 Feb 2026 06:40 PM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਥਾਣਾ ਰਾਮਾ ਮੰਡੀ ਦੀ ਪੁਲਿਸ ਨੇ ਇਲਾਕੇ ’ਚ ਪੈਂਦੇ ਅੰਬੇਡਕਰ ਨਗਰ ’ਚ ਰਹਿਣ ਵਾਲੀ ਇਕ ਨਬਾਲਗਾ ਨੂੰ ਵਰਗਲਾ ਕੇ ਉਸ ਨੂੰ ਲੁਕਾਉਣ ਵਾਲੇ ਅਣਪਛਾਤੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰਕੇ ਉਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਅੰਬੇਡਕਰ ਨਗਰ ਦੀ ਰਹਿਣ ਵਾਲੀ ਇਕ ਔਰਤਾਂ ਨੇ ਦੱਸਿਆ ਕਿ ਬੀਤੇ ਦਿਨੀ ਉਸ ਦੀ 14 ਸਾਲ ਦੀ ਧੀ ਘਰ ਤੋਂ ਕੋਈ ਸਾਮਾਨ ਲੈਣ ਲਈ ਗਈ ਸੀ ਪਰ ਕਾਫੀ ਸਮਾਂ ਬੀਤ ਜਾਣ ਦੇ ਬਾਅਦ ਵੀ ਉਹ ਘਰ ਵਾਪਸ ਨਹੀਂ ਪਰਤੀ। ਉਹ ਆਪਣੇ ਗੁਆਂਢੀਆਂ ਦੇ ਨਾਲ ਰਲ ਕੇ ਆਪਣੀ ਧੀ ਨੂੰ ਲੱਭਣ ਲੱਗ ਪਈ। ਕਾਫੀ ਲੱਭਣ ਦੇ ਬਾਵਜੂਦ ਧੀ ਕਿਧਰੇ ਨਹੀਂ ਮਿਲੀ। ਉਸ ਔਰਤ ਨੇ ਸ਼ੱਕ ਪ੍ਰਗਟ ਕੀਤਾ ਹੈ ਕੀ ਉਸ ਨੂੰ ਲੱਗਦਾ ਹੈ ਕਿ ਕੋਈ ਅਣਪਛਾਤਾ ਵਿਅਕਤੀ ਉਸਦੀ ਧੀ ਨੂੰ ਵਰਗਲਾ ਕੇ ਲੈ ਗਿਆ ਹੈ ਤੇ ਉਸਨੂੰ ਕਿਸੇ ਥਾਂ ’ਤੇ ਲੁਕੋਇਆ ਹੋਇਆ ਹੈ। ਪੁਲਿਸ ਨੇ ਉਕਤ ਔਰਤ ਦੇ ਬਿਆਨਾਂ ’ਤੇ ਅਣਪਛਾਤੇ ਮੁਲਜ਼ਮਾਂ ਖਿਲਾਫ ਧਾਰਾ 127(6) ਬੀਐੱਨਐੱਸ ਤਹਿਤ ਮਾਮਲਾ ਦਰਜ ਕਰਕੇ ਨਾਬਾਲਗਾ ਨੂੰ ਲੱਭਣ ਲਈ ਇਲਾਕੇ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਘਾਲਣੀ ਸ਼ੁਰੂ ਕਰ ਦਿੱਤੀ ਹੈ। ਏਐੱਸਆਈ ਸੁਰਜੀਤ ਸਿੰਘ ਨੇ ਦੱਸਿਆ ਕਿ ਉਮੀਦ ਹੈ ਕਿ ਛੇਤੀ ਹੀ ਨਬਾਲਗਾਂ ਨੂੰ ਬਰਾਮਦ ਕਰ ਲਿਆ ਜਾਵੇਗਾ।