ਘਰ ’ਚ ਵੜ ਕੇ ਜ਼ਖਮੀ ਕਰਨ ਵਾਲਿਆਂ ’ਤੇ ਮਾਮਲਾ ਦਰਜ
ਘਰ ’ਚ ਵੜ ਕੇ ਔਰਤ ਨਾਲ ਧੱਕਾ ਮੁੱਕੀ ਕਰਨ ਤੇ ਉਸਦੇ ਦੇਵ
Publish Date: Tue, 20 Jan 2026 06:44 PM (IST)
Updated Date: Tue, 20 Jan 2026 06:45 PM (IST)

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਨੇ ਪਿਛਲੇ ਦਿਨੀ ਨਿਊ ਗੌਤਮ ਨਗਰ ’ਚ ਸਥਿਤ ਇਕ ਘਰ ’ਚ ਵੜ ਕੇ ਇਕ ਔਰਤ ਨਾਲ ਮਾਰਕੁੱਟ ਕਰਨ ਤੇ ਗ਼ਲਤ ਤਰੀਕੇ ਨਾਲ ਛੂਹਣ ਦੇ ਦੋਸ਼ ’ਚ ਮੁਲਜ਼ਮਾਂ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ ਪਰ ਹਾਲੇ ਤੱਕ ਪੁਲਿਸ ਦੇ ਹੱਥੇ ਨਹੀਂ ਚੜ੍ਹੇ। ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਗੁੰਜਨ ਦੇਵੀ ਵਾਸੀ ਟਿਊਬਵੈੱਲ ਵਾਲੀ ਗਲੀ ਨਿਊ ਗੌਤਮ ਨਗਰ ਨੇ ਦੱਸਿਆ ਕਿ ਬੀਤੇ ਦਿਨੀ ਉਹ ਆਪਣੇ ਘਰ ’ਚ ਮੌਜੂਦ ਸੀ। ਇਸ ਦੌਰਾਨ ਜ਼ਾਹਿਰ ਖਾਨ, ਸ਼ਿਵਾ ਨਾਈ, ਵਿਜੇ ਉਰਫ ਕਾਲੂ ਵਾਸੀ ਬਸਤੀ ਬਾਵਾ ਖੇਲ ਆਪਣੇ ਕੁਛ ਅਣਪਛਾਤੇ ਸਾਥੀਆਂ ਨਾਲ ਉਸਦੇ ਘਰ ’ਚ ਜ਼ਬਰਦਸਤੀ ਵੜ ਆਇਆ, ਆਉਂਦਿਆਂ ਹੀ ਉਸ ਨੇ ਉਸ ਨਾਲ ਬਦਤਮੀਜ਼ੀ ਕਰਨੀ ਸ਼ੁਰੂ ਕਰ ਦਿੱਤੀ ਤੇ ਗ਼ਲਤ ਢੰਗ ਨਾਲ ਉਸ ਨੂੰ ਛੋਹਿਆ ਵੀ। ਜਦੋਂ ਵਿਰੋਧ ਕੀਤਾ ਗਿਆ ਤਾਂ ਉਹ ਉਸ ਨਾਲ ਘਸੁੰਨ ਮੁੱਕੀ ਕਰਨ ਲੱਗ ਪਏ। ਇਸ ਦੌਰਾਨ ਉਸ ਦਾ ਦਿਓਰ ਸਲਿੰਦਰ ਉਨ੍ਹਾਂ ਦੇ ਘਰ ਆਇਆ ਤੇ ਹਮਲਾਵਰਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਪਰ ਉਨ੍ਹਾਂ ਨੇ ਦਿਓਰ ਨਾਲ ਵੀ ਮਾਰਕੁੱਟ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਵਿਰੋਧ ਕੀਤਾ ਤਾਂ ਉਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਇਸ ਤੋਂ ਬਾਅਦ ਸਾਰੇ ਹਮਲਾਵਾਰ ਘਰੋਂ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਬਸਤੀ ਬਾਬਾ ਖੇਲ ਦੇ ਏਐੱਸਆਈ ਨੀਲਾਰਾਮ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਤੇ ਮਾਮਲੇ ਦੀ ਜਾਂਚ ’ਚ ਜੁੱਟ ਗਏ। ਪੁਲਿਸ ਨੇ ਗੁੰਜਨ ਦੇਵੀ ਦੇ ਬਿਆਨਾਂ ’ਤੇ ਹਮਲਾਵਰਾਂ ਖਿਲਾਫ ਧਾਰਾ 115(2) 76 324(4) 3(5) ਬੀਐੱਨਐੱਸ ਤਹਿਤ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।